ਕੈਨੇਡਾ ‘ਚ ਪੰਜਾਬੀ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰ ‘ਤੇ ਲੱਗੇ ਛੇੜਛਾੜ ਦੇ ਦੋਸ਼

TeamGlobalPunjab
1 Min Read

ਬਰੈਂਪਟਨ: ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ ਇਕ ਅਣਅਧਿਕਾਰਤ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰ ਵਿਰੁੱਧ ਛੇੜਛਾੜ ਸਣੇ ਵੱਖ-ਵੱਖ ਦੋਸ਼ ਆਇਦ ਕੀਤੇ ਗਏ ਹਨ। ਡਰਾਈਵਿੰਗ ਇੰਸਟ੍ਰਕਟਰ ਦੀ ਪਛਾਣ 61 ਸਾਲ ਦੇ ਸੁਖਵਿੰਦਰ ਸੈਣੀ ਵਜੋਂ ਕੀਤੀ ਗਈ ਹੈ ਜਿਸ ਦਾ ਡਰਾਈਵਿੰਗ ਸਕੂਲ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਸੀ।

ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਸੁਖਵਿੰਦਰ ਸੈਣੀ ਆਨਲਾਈਨ ਕਲਾਸੀਫ਼ਾਈਡ ਇਸ਼ਤਿਹਾਰਾਂ ਰਾਹੀਂ ਕਾਰ ਸਿਖਾਉਣ ਦੀ ਪੇਸ਼ਕਸ਼ ਕਰਦਾ ਪਰ ਉਸ ਦਾ ਸਨੀ ਡਰਾਈਵਿੰਗ ਸਕੂਲ, ਓਨਟਾਰੀਓ ਸਰਕਾਰ ਤੋਂ ਅਧਿਕਾਰਤ ਜਾਂ ਮਾਨਤਾ ਪ੍ਰਾਪਤ ਨਹੀਂ। ਪੁਲਿਸ ਮੁਤਾਬਕ ਕਾਰ ਸਿੱਖ ਰਹੀ 16 ਸਾਲ ਦੀ ਲੜਕੀ ਨਾਲ ਛੇੜਛਾੜ ਕੀਤੀ ਗਈ ਅਤੇ ਪੜਤਾਲ ਦੇ ਆਧਾਰ ‘ਤੇ ਸੁਖਵਿੰਦਰ ਸੈਣੀ ਵਿਰੁੱਧ ਸੈਕਸ਼ੁਅਲ ਅਸਾਲਟ ਅਤੇ ਸੈਕਸ਼ੁਅਲ ਐਕਸਪੁਲਾਇਟੇਸ਼ਨ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਛੇੜਛਾੜ ਦੀਆਂ ਸ਼ਿਕਾਰ ਕੁੜੀਆਂ ਜਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਨੇ ਹੁਣ ਤੱਕ ਆਪਣੇ ਨਾਲ ਵਾਪਰੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਜਾਂ ਸੁਖਵਿੰਦਰ ਸੈਣੀ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ ਸੰਪਰਕ ਕਰਨ।

- Advertisement -

Share this Article
Leave a comment