ਮੁੰਬਈ: ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਡਰਾਮਾ ਕੁਈਨ ਰਾਖੀ ਸਾਵੰਤ ਨੇ ਆਖਿਰਕਾਰ ਆਪਣੇ ਵਿਆਹ ਦੀ ਗੱਲ ਕਬੂਲ ਕਰ ਲਈ ਹੈ। ਕੁਝ ਸਮਾਂ ਪਹਿਲਾਂ ਹੀ ਰਾਖੀ ਦੇ ਦੁਲਹਣ ਦੇ ਪਹਿਰਾਵੇ ‘ਚ ਤਸਵੀਰਾਂ ਵਾਇਰਲ ਹੋਈਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਸ ਨੇ ਵਿਆਹ ਨਹੀਂ ਕਰਵਾਇਆ ਇਹ ਇਕ ਬਰਾਈਡਲ ਫੋਟੋਸ਼ੂਟ ਦੇ ਦੌਰਾਨ ਦੀਆਂ ਤਸਵੀਰਾਂ ਹਨ ਪਰ ਇਸ ਤੋਂ ਬਾਅਦ ਇੰਟਰਨੈੱਟ ‘ਤੇ ਹਨੀਮੂਨ ਦੀਆਂ ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਉਸ ਨੇ ਕਨਫਰਮ ਕਰ ਦਿੱਤਾ ਕਿ ਉਸਦਾ ਵਿਆਹ ਹੋ ਚੁੱਕਿਆ ਹੈ।
ਖ਼ਬਰਾਂ ਅਨੁਸਾਰ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕਰਵਾਇਆ ਹੈ ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐਨਆਰਆਈ ਬਿਜਨੈੱਸਮੈਨ ਹੈ। ਰਾਖੀ ਦਾ ਦਾਅਵਾ ਹੈ ਕਿ ਉਸਦਾ ਪਤੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕੰਪਨੀ ‘ਚ ਕੰਮ ਕਰਦਾ ਹੈ। ਰਾਖੀ ਨੇ ਦੱਸਿਆ ਕਿ ਉਸ ਨੇ ਰਿਤੇਸ਼ ਨਾਲ ਹਿੰਦੂ ਤੇ ਇਸਾਈ ਦੋਵਾਂ ਰੀਤਾਂ ਮੁਤਾਬਕ ਮੁੰਬਈ ‘ਚ 28 ਜੁਲਾਈ ਨੂੰ ਵਿਆਹ ਕੀਤਾ। ਇਸ ਤੋਂ ਇਲਾਵਾ ਦੋਵਾਂ ਨੇ ਕੋਰਟ ਮੈਰਿਜ ਕੀਤੀ ਹੈ।
ਰਾਖੀ ਨੇ ਕਿਹਾ, “ਮੈਂ ਤੇ ਰਿਤੇਸ਼ ਇੱਕ-ਦੂਜੇ ਨੂੰ ਪਿਛਲੇ ਇੱਕ-ਡੇਢ ਸਾਲ ਤੋਂ ਜਾਣਦੇ ਹਾਂ। ਰਿਤੇਸ਼ ਲੰਮੇ ਸਮੇਂ ਤੋਂ ਮੇਰਾ ਫੈਨ ਹੈ। ਇੱਕ ਦਿਨ ਮੈਂ ਕਾਫੀ ਉਦਾਸ ਸੀ ਤੇ ਉਸੇ ਸਮੇਂ ਮੈਨੂੰ ਇੱਕ ਅਣਜਾਣ ਨੰਬਰ ਤੋਂ ਫੋਨ ‘ਤੇ ਮੈਸੇਜ ਆਇਆ ਕਿ ਮੈਂ ਇੰਨੀ ਉਦਾਸ ਕਿਉਂ ਹਾਂ?
ਅੱਗੇ ਰਾਖੀ ਨੇ ਕਿਹਾ ਕਿ ਮੈਂ ਉਸ ਦੇ ਜਵਾਬ ‘ਚ ਉਸ ਨੂੰ ਪੁੱਛਿਆ ਕਿ ਜਦੋਂ ਮੈਂ ਉਸ ਨੂੰ ਜਾਣਦੀ ਨਹੀਂ ਤਾਂ ਉਸ ਨੂੰ ਕਿਵੇਂ ਪਤਾ ਕਿ ਮੈਂ ਇਸ ਸਮੇਂ ਉਦਾਸ ਹਾਂ? ਇਸ ਤੋਂ ਬਾਅਦ ਜਵਾਬ ਆਇਆ ਕਿ ਰਿਤੇਸ਼ ਮੇਰਾ ਫੈਨ ਹੈ ਤੇ ਮੇਰੇ ਨਾਲ ਜੁੜੀ ਹਰ ਖ਼ਬਰ ਰੱਖਦੇ ਹਨ। ਉਦੋਂ ਤੋਂ ਸਾਡੀ ਦੋਸਤੀ ਹੋ ਗਈ ਤੇ ਅਸੀਂ ਇੱਕ-ਦੂਜੇ ਨਾਲ ਲਗਾਤਾਰ ਗੱਲ ਕਰਨ ਲੱਗੇ।
ਦੱਸ ਦੇਈਏ ਰਾਖੀ ਨੇ ਵਿਆਹ ਦੇ ਨਾਲ ਹੀ ਬੱਚੇ ਪੈਦਾ ਕਰਨ ਬਾਰੇ ਵੀ ਪੂਰੀ ਯੋਜਨਾ ਬਣਾ ਲਈ ਹੈ। ਉਸ ਨੇ ਹੱਸਦੇ ਹੋਏ ਕਿਹਾ ਮੈਂ ਸਾਲ 2020 ਤਕ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।” ਇਸ ਤੋਂ ਇਲਾਵਾ ਰਾਖੀ ਨੇ ਹਿਾ ਕਿ ਇਹ ਵਿਆਹ ਉਸ ਨੇ ਇੰਨੀ ਜਲਦਬਾਜ਼ੀ ‘ਚ ਕਿਉਂ ਕੀਤੀ, ਇਸ ਬਾਰੇ ਉਹ ਅਜੇ ਕੁਝ ਨਹੀਂ ਕਹਿਣਾ ਚਾਹੁੰਦੀ ਪਰ ਜਲਦੀ ਹੀ ਉਹ ਵਿਆਹ ਦੀ ਪਾਰਟੀ ਦਾ ਇੰਤਜ਼ਾਮ ਕਰੇਗੀ।
ਰਾਖੀ ਸਾਵੰਤ ਨੇ NRI ਨਾਲ ਕਰਵਾਇਆ ਵਿਆਹ, ਡੋਨਲਡ ਟਰੰਪ ਦੀ ਕੰਪਨੀ ‘ਚ ਕਰਦੈ ਨੌਕਰੀ

Leave a Comment
Leave a Comment