ਪਟਿਆਲਾ : ਜਦੋਂ ਸਿੱਖ ਸ਼ਹੀਦਾਂ ਦੀ ਗੱਲ ਚਲਦੀ ਹੈ ਤਾਂ ਭਾਈ ਮਨੀ ਸਿੰਘ ਜੀ ਦਾ ਨਾਮ ਬੜੇ ਹੀ ਅਦਬ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਦਾ ਜਨਮ ਮੁਲਤਾਨ ਦੇ ਨੇੜੇ ਇੱਕ ਛੋਟੇ ਜਿਹੇ ਕਸਬੇ ਅਲੀਪੁਰ ਵਿਖੇ ਸੰਨ 1644 ‘ਚ ਹੋਇਆ। ਭਾਈ ਸਾਹਿਬ ਜੀ ਦੇ ਪਿਤਾ ਦਾ ਨਾਮ ਮਾਈ ਦਾਸ ਅਤੇ ਮਾਤਾ ਦਾ ਨਾਮ ਮਧਰੀ ਬਾਈ ਸੀ। ਉਨ੍ਹਾਂ ਦਾ ਸਾਰਾ ਪਰਿਵਾਰ ਹੀ ਸਿੱਖ ਧਰਮ ਨੂੰ ਸਮਰਪਿਤ ਰਿਹਾ ਉਨ੍ਹਾਂ ਦੇ ਦਾਦਾ ਭਾਈ ਬੱਲੂ ਜੀ ਸਿੱਖ ਧਰਮ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੁਰਕਾਂ ਨਾਲ ਯੁੱਧ ਕਰਦੇ ਸ਼ਹੀਦੀ ਪ੍ਰਾਪਤ ਕਰ ਗਏ ਸਨ। ਇਸੇ ਤਰ੍ਹਾਂ ਭਾਈ ਸਾਹਿਬ ਨੂੰ ਸ਼ਹੀਦੀ ਦਾ ਜਾਗ ਤਾਂ ਜਿਵੇਂ ਵਿਰਾਸਤ ‘ਚ ਹੀ ਲੱਗ ਗਿਆ ਸੀ।
ਇਸ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸਮੁੱਚੇ ਜੀਵਨ ਨੂੰ ਪੇਸ਼ ਕਰਦੀ ਇੱਕ ਖਾਸ ਰਿਪੋਰਟ ਦੇਖਣ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/Su6pdV7ZHGQ