ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ

TeamGlobalPunjab
1 Min Read

ਗੁਰਦਾਸਪੁਰ: ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਸਮੇਤ 5 ਨੌਜਵਾਨਾਂ ਨੂੰ  ਪੁਲਿਸ ਨੇ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। SSP Nanak Singh  ਨੇ ਕਿਹਾ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੁਝ ਨੌਜਵਾਨ ਧਾਰੀਵਾਲ ਵਿਖੇ ਨਸ਼ਿਆਂ ਦੀ ਵਿਕਰੀ ਅਤੇ ਖਪਤ ਵਿੱਚ ਸ਼ਾਮਲ ਸਨ। ਇਸ ਸੂਚਨਾ ਤੋਂ ਬਾਅਦ ਅਸੀਂ ਉਸ ਜਗ੍ਹਾ ਤੇ ਛਾਪਾ ਮਾਰਿਆ। ਸਾਨੂੰ ਉਥੇ ਕੁਝ ਨੌਜਵਾਨ ਵਿਅਕਤੀ ਅੰਦਰ ਬੈਠੇ ਹੈਰੋਇਨ ਦਾ ਸੇਵਨ ਕਰਦੇ ਮਿਲੇ।

ਪੁੱਛਗਿੱਛ ਤੋਂ ਬਾਅਦ  ਪੁਲਿਸ ਨੇ ਆਦਿਤਿਆ ਮਹਾਜਨ ਤੋਂ 8 ਗ੍ਰਾਮ ਹੈਰੋਇਨ, ਕੁਨਾਲ ਤੋਂ 2.5 ਗ੍ਰਾਮ ਅਤੇ ਸੁਧੀਰ ਸਿੰਘ ਕੋਲੋਂ 2 ਗ੍ਰਾਮ ਹੈਰੋਇਨ ਬਰਾਮਦ ਕੀਤੀ। ਰਾਜੇਸ਼ ਕੁਮਾਰ ਅਤੇ ਪ੍ਰਕਾਸ਼ ਸਿੰਘ ਹੈਰੋਇਨ ਦਾ ਸੇਵਨ ਕਰ ਰਹੇ ਸਨ ਉਨ੍ਹਾਂ ਨੂੰ ਰੰਗੀ ਹੱਥੀਂ  ਕਾਬੂ ਕੀਤਾ ਗਿਆ। ਸਾਰਿਆਂ ਤੇ NDPS ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਸ ‘ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਖਿਲਾਫ ਗੁਰਦਾਸਪੁਰ ਪੁਲਿਸ ਵਲੋਂ ਮਾਮਲਾ ਦਰਜ ਹੋਇਆ ਹੈ ਉਹ ਝੂਠਾ ਕੇਸ ਹੈ। ਇਹ ਪੰਜਾਬ ਪੁਲਿਸ ਦਾ ਵੱਡਾ ਨਾਟਕ ਹੈ। ਸਿਰਫ ਮੇਰੀਆਂ ਮੁਸ਼ਕਲਾਂ ਨੂੰ ਵਧਾਉਣ ਲਈ ਕੇਸ ਦਰਜ ਕੀਤਾ ਗਿਆ ਹੈ। ਅਸੀਂ ਕਦੇ ਵੀ ਕਾਂਗਰਸ ਤੋਂ ਇਨਸਾਫ਼ ਦੀ ਉਮੀਦ ਨਹੀਂ ਕਰ ਸਕਦੇ।

 

- Advertisement -

Share this Article
Leave a comment