ਅੰਮ੍ਰਿਤਸਰ : ਸੋਸ਼ਲ ਮੀਡੀਆ ‘ਤੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖੀਆਂ ਹੋਣਗੀਆਂ, ਪਰ ਹੁਣ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਤੇ ਪ੍ਰੇਸ਼ਾਨ ਹੋ ਕੇ ਇਹ ਸਵਾਲ ਵੀ ਕਰ ਰਹੇ ਹਨ ਕਿ ਇਸ ਜਗ੍ਹਾ ‘ਤੇ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ? ਦਰਅਸਲ ਵਾਇਰਲ ਹੋ ਰਹੀ ਇਹ ਵੀਡੀਓ ਗੁਰਦੁਆਰਾ ਮੰਜ਼ੀ ਸਾਹਿਬ ਦੇ ਸਾਹਮਣੇ ਦੀ ਦੱਸੀ ਜਾ ਰਹੀ ਹੈ ਜਿਸ ‘ਚ 2 ਅੰਮ੍ਰਿਤਧਾਰੀ ਸਿੰਘਾਂ ਦੀ ਹੋਈ ਤੂੰ-ਤੂੰ, ਮੈਂ-ਮੈਂ ਤੋਂ ਸ਼ੁਰੂ ਹੋਈ ਮਾਮੂਲੀ ਤਕਰਾਰ ਘਸੁੰਨ ਮੁੱਕੀਆਂ ਤੋਂ ਹੁੰਦੀ ਹੋਈ ਕ੍ਰਿਪਾਨਾਂ ਚੱਲਣ ਤੱਕ ਕਦੋਂ ਪਹੁੰਚ ਗਈ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ। ਇੱਕ ਬਿਲਕੁਲ ਨੌਜਵਾਨ ਤੇ ਇੱਕ ਅਧਖੜ੍ਹ ਉਮਰ ਦੇ ਦਿਖਾਈ ਦੇ ਰਹੇ ਇਹ ਦੋਵੇਂ ਸਿੰਘ ਵੀਡੀਓ ਦੇ ਸ਼ੁਰੂ ਵਿੱਚ ਤਾਂ ਆਪਸ ਵਿੱਚ ਮਾਮੂਲੀ ਗੁਥਮ ਗੁੱਥੀ ਹੁੰਦਾ ਹਨ ਤੇ ਫਿਰ ਥੋੜਾ ਘਸੁੰਨ ਮੁੱਕੀ ਤੋਂ ਬਾਅਦ ਇਹ ਲੋਕ ਆਪਣੀਆਂ ਕ੍ਰਿਪਾਨਾਂ ਕੱਢ ਕੇ ਇੱਕ ਦੂਜੇ ਨੂੰ ਮਾਰਨ ਲਈ ਦੌੜ ਪੈਂਦੇ ਹਨ। ਇਸ ਦੌਰਾਨ ਉਨ੍ਹਾਂ ਨੂੰ ਮੌਕੇ ‘ਤੇ ਮੌਜੂਦ ਕੁਝ ਲੋਕਾਂ ਵੱਲੋਂ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਉਹ ਫਿਰ ਵੀ ਲੜਦੇ ਰਹਿੰਦੇ ਹਨ ਤੇ ਇਸ ਲੜਾਈ ‘ਚ ਉਨ੍ਹਾਂ ਦੀਆਂ ਪੱਗਾਂ ਤੱਕ ਉਤਰ ਜਾਂਦੀਆਂ ਹਨ।
ਕੀ ਹੈ ਪੂਰਾ ਮਾਮਲਾ ਤੇ ਕਿਉਂ ਲੜੇ ਇਹ ਸਿੰਘ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/xU6AwplVdu0