ਲਾਂਵਾਂ ‘ਤੇ ਪੈ ਗਿਆ ਪੁੱਠਾ ਪੰਗਾ, ਮੌਕੇ ‘ਤੇ ਪਹੁੰਚੀ ਲਾੜੇ ਦੀ ਮਸ਼ੂਕ, ਫਿਰ ਦਿਖਾ ਕੇ ਸਬੂਤ ਚਕਾਤੀ ਬਰਾਤ, ਦੋਖੋ Live ਵੀਡੀਓ

TeamGlobalPunjab
5 Min Read

ਜਲੰਧਰ : ਕਈ ਸਾਲ ਪਹਿਲਾਂ ਜਦੋਂ ਇੱਕ ਹਾਸਰਸ ਵੀਡੀਓ ਐਲਬਮ ਆਈ ਸੀ ਜਿਸ ਵਿੱਚ ਕਲਾਕਾਰ ਕਹਿੰਦਾ ਹੈ “ਨੀ ਮੈਂ ਚੱਕ ਕੇ ਗ੍ਰੰਥ ਸਾਹਿਬ ਭੱਜ ਜੂੰ ਨੀ ਜਦੋਂ ਤੇਰੇ ਨੰਦ ਹੋਣਗੇ” ਤਾਂ ਉਸ ਵੇਲੇ ਲੋਕਾਂ ਨੇ ਇਹ ਐਲਬਮ ਸੁਣ ਕੇ ਖੂਬ ਅਨੰਦ ਮਾਨਿਆ ਸੀ,ਪਰ ਕਿਸੇ ਨੇ ਕਦੀ ਇਹ ਨਹੀਂ ਸੋਚਿਆ ਸੀ ਕਿ ਜੇਕਰ ਅਸਲ ਜਿੰਦਗੀ ਵਿੱਚ ਕਿਸੇ ਦੇ ਵਿਆਹ ਸਮਾਗਮ ਦੌਰਾਨ ਇੰਝ ਰੰਗ ‘ਚ ਭੰਗ ਪੈ ਜਾਵੇ ਤਾਂ ਮੌਕੇ ਦੇ ਹਾਲਾਤ ਕੀ ਹੋਣਗੇ। ਉਹ ਐਲਬਮ ਵਾਲੇ ਤਾਂ ਨਹੀਂ ਪਰ ਇਸ ਦੇ ਨਾਲ ਮਿਲਦੇ ਜੁਲਦੇ ਹਾਲਾਤਾਂ ਵਾਲੀ ਇੱਕ ਘਟਨਾ ਇੱਥੋਂ ਦੇ ਪਿੰਡ ਗੋਹਾਵਰ ‘ਚ ਵਾਪਰੀ ਹੈ, ਜਿੱਥੇ ਪਿੰਡ ਸ਼ੇਰਪੁਰ ਦਾ ਇੱਕ ਨੌਜਵਾਨ ਲਾਵਾਂ-ਫੇਰੇ ਲੈ ਰਿਹਾ ਸੀ ਤਾਂ ਉੱਥੇ ਉਸ ਦੀ ਸਾਬਕਾ ਮਸ਼ੂਕ ਆਣ ਪਹੁੰਚੀ, ਤੇ ਉਸ ਤੋਂ ਬਾਅਦ ਉਸ ਮਸ਼ੂਕ ਨੇ ਲਾੜੇ ਦਾ ਉਹ ਹਾਲ ਕੀਤਾ ਕਿ ਇੱਕ ਪਾਸੇ ਡੀਜੇ ‘ਤੇ ਚਲਦਾ “ਹੋਣਾਂ ਹੁੰਦੈ ਜਿੰਦਗੀ ‘ਚ ਇੱਕੋ ਵਿਆਹ ਬਈ ਇਸ ਦਿਨ ਦਾ ਨੀ ਕਿਹਨੂੰ ਹੁੰਦਾ ਚਾਅ” ਗਾਣਾ ਵੀ ਇਕਦਮ ਮਾਤਮੀ ਧੁਨ ‘ਚ ਬਦਲ ਗਿਆ।

ਦਰਅਸਲ ਵਿਆਹੁਣ ਆਏ ਮੁੰਡੇ ‘ਤੇ ਦੋਸ਼ ਲੱਗ ਰਹੇ ਹਨ ਕਿ ਇਹ ਵਿਆਹ ਤੋਂ ਪਹਿਲਾਂ ਹੀ ਕਿਸੇ ਹੋਰ ਕੁੜੀ ਨਾਲ ਪਤੀ ਪਤਨੀ ਵਾਲੇ ਰਿਸ਼ਤੇ ‘ਚ ਰਹਿ ਰਿਹਾ ਸੀ। ਇਸ ਤੋਂ ਬਾਅਦ ਬੀਤੀ ਕੱਲ੍ਹ ਜਦੋਂ ਇਹ ਨੌਜਵਾਨ ਪਿੰਡ ਗੋਹਾਵਰ ‘ਚ ਬਰਾਤ ਲੈ ਕੇ ਗਿਆ ਤਾਂ ਗੁਰਦੁਆਰਾ ਸਾਹਿਬ ‘ਚ ਲਾਂਵਾਂ ਹੋਣ ਮੌਕੇ ਅਚਾਨਕ ਆਪਣੇ ਆਪ ਨੂੰ ਲਾੜੇ ਦੀ ਪ੍ਰੇਮਿਕਾ ਦੱਸੀ ਜਾਣ ਵਾਲੀ ਕੁੜੀ ਨੇ ਉੱਥੇ ਪਹੁੰਚ ਕੇ ਰੌਲਾਂ ਪਾਉਂਦਿਆਂ ਲਾਵਾਂ ਰੁਕਵਾ ਦਿੱਤੀਆਂ।

ਕੁੜੀ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਨਾਮ ਸੰਦੀਪ ਹੈ ਤੇ ਉਹ ਉੱਚੇ ਪਿੰਡ ਦੀ ਰਹਿਣ ਵਾਲੀ ਹੈ। ਸੰਦੀਪ ਨੇ ਦੋਸ਼ ਲਾਇਆ ਕਿ ਜੱਸੀ (ਵਿਆਹੁਣ ਆਇਆ ਮੁੰਡਾ) ਉਸ ਨਾਲ ਇਸ ਵਿਆਹ ਤੋਂ ਪਹਿਲਾਂ ਹੀ ਪਤੀ ਪਤਨੀ ਵਾਲੇ ਰਿਸ਼ਤੇ ‘ਚ ਰਹਿ ਰਿਹਾ ਸੀ ਤੇ ਉਹ ਦੁਬਈ ‘ਚ ਵੀ ਇਕੱਠੇ ਰਹੇ ਹਨ। ਸੰਦੀਪ ਨਾਮ ਦੀ ਇਸ ਕੁੜੀ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਉਸ ਤੋਂ ਚੋਰੀ ਅੱਜ ਜੱਸੀ ਇੱਥੇ ਵਿਆਹ ਕਰਵਾਉਣ ਆਇਆ ਹੈ। ਸੰਦੀਪ ਨੇ ਕਿਹਾ ਕਿ ਉਸ ਨੂੰ ਜਿਉਂ ਹੀ ਇਸ ਵਿਆਹ ਬਾਰੇ ਪਤਾ ਲੱਗਾ ਤਾਂ ਉਹ ਇੱਥੇ ਵਿਆਹ ਰੁਕਵਾਉਣ ਪਹੁੰਚੀ ਹੈ।

ਕੁੜੀ ਵਲੋਂ ਮੁੰਡੇ ਨਾਲ ਰਿਸ਼ਤੇ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਇਸ ਲਾੜੇ ਨੇ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਮੁੰਡੇ ਨੇ ਇਹ ਤਾਂ ਮੰਨਿਆ ਕਿ ਉਹ ਇਸ ਕੁੜੀ ਨੂੰ ਜਾਣਦਾ ਹੈ, ਪਰ ਇਸ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਦਾ ਕੋਈ ਰਿਸ਼ਤਾ ਵੀ ਹੈ। ਮੁੰਡੇ ਨੇ ਕਿਹਾ ਕਿ ਉਹ ਹੁਣ ਇਸ ਕੁੜੀ ਕੋਲ ਕਦੀ ਨਹੀਂ ਗਿਆ। ਇੱਥੇ ਹੀ ਸੰਦੀਪ ਨੇ ਮੁੰਡੇ ਨਾਲ ਕਰਵਾਚੌਥ ਦੇ ਵਰਤ ਸਮੇ ਖਿਚਵਾਈਆਂ ਗਈਆਂ ਤਸਵੀਰਾਂ ਸਾਰਿਆਂ ਸਾਹਮਣੇ ਰੱਖ ਦਿੱਤੀਆਂ ਜਿਸ ਵਿੱਚ ਇਹ ਮੁੰਡਾ ਉਸ (ਸੰਦੀਪ) ਨਾਲ ਇੱਕ ਪਤੀ ਵਾਲੇ ਰਿਸ਼ਤੇ ਵਾਂਗ ਖੜ੍ਹਾ ਦਿਖਾਈ ਦਿੰਦਾ ਹੈ, ਜਿਸ ਨੂੰ ਮੁੰਡੇ ਨੇ ਸੱਚ ਮੰਨਦਿਆਂ ਕਿਹਾ ਕਿ ਹਾਂ ਉਸ ਤੋਂ ਇਹ ਗਲਤੀ ਹੋਈ ਹੈ।

ਇੱਥੇ ਹੀ ਸੰਦੀਪ ਨੇ ਇਹ ਦੋਸ਼ ਵੀ ਲਾਇਆ ਕਿ ਮੁੰਡਾ ਵਿਆਹ ਤੋਂ ਇੱਕ ਦਿਨ ਪਹਿਲਾਂ ਜਾਗੋ ਵਾਲੇ ਦਿਨ ਵੀ ਉਸ ਨੂੰ ਮਿਲਣ ਆਇਆ ਸੀ ਜਿਸ ਨੂੰ ਝੂਠਾ ਦੋਸ਼ ਦਸਦਿਆਂ ਮੁੰਡੇ ਨੇ ਕਿਹਾ ਕਿ ਉਹ ਸ਼ਹਿਰ ਜਰੂਰ ਗਿਆ ਸੀ, ਪਰ ਉਸ ਦੌਰਾਨ ਉਹ ਕੁੜੀ ਨੂੰ ਨਹੀਂ ਮਿਲਿਆ। ਮੁੰਡੇ ਜੱਸੀ ਨੇ ਦੱਸਿਆ ਕਿ ਉਹ ਚਾਰ ਪੰਜ ਮਹੀਨੇ ਜਰੂਰ ਇੱਕ ਦੂਜੇ ਦੇ ਸੰਪਰਕ ‘ਚ ਰਹੇ ਹਨ, ਪਰ ਜਿਹੜੇ ਦੋਸ਼ ਕੁੜੀ ਵੱਲੋਂ ਉਸ ਦੇ ਘਰ ‘ਚ ਰਹਿਣ ਦੇ ਲਗਾਏ ਜਾ ਰਹੇ ਹਨ, ਇਹ ਸਭ ਝੂਠੇ ਹਨ ਕਿਉਂਕਿ ਉਹ ਬਾਹਰ ਜਰੂਰ ਮਿਲਦੇ ਸਨ, ਪਰ ਕਦੀ ਉਨ੍ਹਾਂ ਦੇ ਘਰ ਨਹੀਂ ਗਿਆ।

ਇੱਧਰ ਦੂਜੇ ਪਾਸੇ ਜਦੋਂ ਮੌਕੇ ‘ਤੇ ਪਹੁੰਚੀ ਪੁਲਿਸ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਿਆਹੁਣ ਆਏ ਮੁੰਡੇ ਦੇ ਸੰਦੀਪ ਨਾਮ ਦੀ ਕੁੜੀ ਨਾਲ ਵਿਆਹ ਤੋਂ ਪਹਿਲਾਂ ਸਬੰਧ ਸਨ ਜਿਸ ਨੇ ਕਿ ਹੁਣ ਇਸ ਮੁੰਡੇ ਦੀਆਂ ਲਾਵਾਂ ਨੂੰ ਰੁਕਵਾ ਦਿੱਤਾ ਹੈ। ਪੁਲਿਸ ਅਧਿਕਾਰੀ ਨੇ ਉਕਤ ਸਾਰੇ ਮਾਮਲੇ ਬਾਰੇ ਦੱਸਣ ਤੋਂ ਬਾਅਦ ਕਿਹਾ ਕਿ ਇਹ ਮੁੰਡਾ ਜਿਸ ਘਰ ਬਰਾਤ ਲੈ ਕੇ ਆਇਆ ਸੀ ਉਨ੍ਹਾਂ ਦੇ ਵਿਆਹ ‘ਤੇ ਜਿੰਨਾਂ ਵੀ ਖਰਚਾ ਹੋਇਆ ਸੀ ਉਹ ਇਸ ਵਿਆਹੁਣ ਵਾਲੇ ਮੁੰਡੇ ਨੂੰ ਪਾ ਕੇ ਬਰਾਤ ਵਾਪਸ ਮੋੜ ਦਿੱਤੀ ਹੈ। ਹੁਣ ਕੁੜੀ ਵੱਲੋਂ ਮੁੰਡੇ ‘ਤੇ ਲਾਏ ਜਾ ਰਹੇ ਇਲਜਾਮ ਕਿੰਨੇ ਕੁ ਸੱਚੇ ਹਨ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਹਾਂ ਇੰਨਾ ਜਰੂਰ ਹੈ ਕਿ ਇਸ ਵਿਆ ਹ ਦੇ ਚਰਚੇ ਦੂਰ ਦੂਰ ਤੱਕ ਹੋ ਰਹੇ ਹਨ।

ਕੀ ਹੈ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।

 

Share This Article
Leave a Comment