ਚੰਡੀਗੜ੍ਹ : ਗੁਰਬਾਣੀ ਕਹਿੰਦੀ ਹੈ “ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ।।” ਅਰਥਾਤ ਜੋ ਇਨਸਾਨ ਇਸ ਧਰਤੀਆਇਆ ਹੈ ਇੱਕ ਦਿਨ ਉਸ ਨੇ ਵਾਪਸ ਚਲੇ ਜਾਣਾ ਹੈ। ਇਹ ਗੱਲ ਸਾਰੇ ਜਾਣਦੇ ਹਨ, ਪਰ ਜਿਹੜੀ ਘਟਨਾ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਉਣ ਜਾ ਰਹੇ ਹਾਂ ਉਸ ਨੂੰ ਦੇਖ, ਸੁਣ ਅਤੇ ਪੜ੍ਹ ਕੇ ਤੁਹਾਡੇ ਮਨ ਦਾ ਕੀੜਾ ਸਵਾਲ ਕਰੇਗਾ ਕਿ, ਕੀ ਕੋਈ ਇਸ ਤਰ੍ਹਾਂ ਵੀ ਜਿੰਦਗੀ ਨੂੰ ਅਲਵੀਦਾ ਕਹਿੰਦਾ ਹੈ? ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਇੰਨੀ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਅਜਿਹੀ ਵੀਡੀਓ ਦੀ, ਜਿਸ ਵਿੱਚ ਦਿਖਾਈ ਦੇ ਰਹੇ ਇਨਸਾਨ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ‘ਚ ਦਿਖਾਈ ਦਿੰਦਾ ਹੈ ਇੱਕ ਅਜਿਹਾ ਇਨਸਾਨ ਜਿਹੜਾ ਮੀਂਹ ਤੋਂ ਬਚਣ ਲਈ ਕੰਧ ਨਾਲ ਲੱਗ ਕੇ ਖੜ੍ਹਾ ਹੋ ਜਾਂਦਾ ਹੈ ਤੇ ਇਸ ਦੌਰਾਨ ਉੱਥੇ ਦੋ ਕੁੜੀਆਂ ਆਉਂਦੀਆਂ ਹਨ। ਇਨ੍ਹਾਂ ਦੋਵਾਂ ਵਿੱਚੋਂ ਇੱਕ ਕੁੜੀ ਉਸ ਵਿਅਕਤੀ ਦੇ ਸਾਹਮਣੇ ਦਿਖਾਈ ਦੇ ਰਹੇ ਖੰਭੇ ਕੋਲੋਂ ਗੁਜਰਦੀ ਹੋਈ ਸਹਿਜ ਸੁਭਾਅ ਹੀ ਖੰਭੇ ਨੂੰ ਹੱਥ ਲਾ ਬੈਠਦੀ ਹੈ। ਫਿਰ ਇਸ ਤੋਂ ਬਾਅਦ ਅੱਖ ਦੇ ਫੋਰ ਵਿੱਚ ਹੀ ਉਹ ਕੁੜੀ ਉਸ ਖੰਭੇ ਦੇ ਨਾਲ ਇੰਨੀ ਬੁਰੀ ਤਰ੍ਹਾਂ ਚਿੰਬੜ ਜਾਂਦੀ ਹੈ ਕਿ ਜਿਹੜਾ ਕਦਮ ਉਸ ਨੇ ਖੰਭੇ ਕੋਲੋਂ ਗੁਜਰਨ ਲੱਗਿਆ ਅੱਗੇ ਵਧਣ ਲਈ ਵਧਾਇਆ ਸੀ ਕੁੜੀ ਉਹ ਇੱਕ ਕਦਮ ਵੀ ਅੱਗੇ ਨਹੀਂ ਪੁੱਟ ਪਾਉਂਦੀ ਤੇ ਉਸ ਦਾ ਅੱਗੇ ਵਧਣ ਲਈ ਪੁੱਟਿਆ ਪਟਾਇਆ ਕਦਮ ਵੀ ਉਸ ਨੂੰ ਘੁਮਾ ਕੇ ਖੰਭੇ ਦੀ ਜੜ੍ਹ ਵਿੱਚ ਹੀ ਸੁੱਟ ਦਿੰਦਾ ਹੈ। ਇਸ ਤੋਂ ਪਹਿਲਾਂ ਕਿ ਉੱਥੇ ਖੜ੍ਹੇ ਲੋਕਾਂ ਨੂੰ ਕੁਝ ਸਮਝ ਆਉਂਦਾ ਕੁੜੀ ਧਰਤੀ ‘ਤੇ ਪਈ ਤੜਫਨ ਲੱਗ ਪੈਂਦੀ ਹੈ। ਇਸ ਦੌਰਾਨ ਜਿਹੜੀ ਕੁੜੀ ਉਸ ਖੰਭੇ ਨਾਲ ਚਿੰਬੜੀ ਹੋਈ ਕੁੜੀ ਦੇ ਨਾਲੋਂ ਤੁਰ ਕੇ ਅੱਗੇ ਲੰਘ ਗਈ ਸੀ, ਉਹ ਵਾਪਸ ਮੁੜਦੀ ਹੈ ਤੇ ਰੋਂਦੀ ਕਰਲਾਉਂਦੀ ਆਪਣੀ ਸਾਥਣ ਨੂੰ ਖੰਭੇ ਦੀ ਜੜ੍ਹ ‘ਚ ਪਈ ਤੜਫਦੀ ਹੋਈ ਮਰਦੀ ਦੇਖ ਚੀਕਾਂ ਮਾਰਨ ਲੱਗ ਪੈਂਦੀ ਹੈ। ਖੰਭੇ ਨਾਲ ਚਿੰਬੜੀ ਕੁੜੀ ਦੇਖਦਿਆਂ ਹੀ ਦੇਖਦਿਆਂ ਦਮ ਤੋੜ ਦਿੰਦੀ ਹੈ। ਬਾਅਦ ਵਿੱਚ ਪਤਾ ਲਗਦਾ ਹੈ ਕਿ ਉਸ ਖੰਭੇ ਵਿੱਚ ਕਰੰਟ ਸੀ ਜਿਸ ਨੇ ਉਸ ਕੁੜੀ ਦੀ ਜਾਨ ਲੈ ਲਈ ਹੈ।
ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/AhV98dqJHws