ਨਵੀਂ ਦਿੱਲੀ : ਦਿੱਲੀ ‘ਚ ਹੋਈ ਇੱਕ ਸਿੱਖ ਵਿਅਕਤੀ ਦੀ ਕੁੱਟਮਾਰ ਦਾ ਵਿਵਾਦ ਲਗਾਤਾਰ ਗਰਮਾਉਂਦਾ ਹੀ ਜਾ ਰਿਹਾ ਹੈ। ਜੀ ਹਾਂ ਇਸ ਮਾਮਲੇ ਨੂੰ ਲੈ ਕੇ ਸਿੱਖਾਂ ਵੱਲੋਂ ਇੱਥੋਂ ਦੇ ਮੁਖਰਜੀ ਇਲਾਕੇ ‘ਚ ਲਗਾਤਾਰ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸ ਰੋਸ ਪ੍ਰਗਟਾਵੇ ‘ਚ ਸਿੱਖ ਜਥੇਬੰਦੀਆਂ ਦੇ ਨਾਲ ਨਾਲ ਹੁਣ ਆਮ ਲੋਕ ਵੀ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ। ਜਿਸ ਨਾਲ ਇਸ ਰੋਸ ਪ੍ਰਗਟਾਵੇ ਨੂੰ ਹੋਰ ਵੀ ਬਲ ਮਿਲਿਆ ਹੈ। ਕੀਤੇ ਜਾ ਰਹੇ ਇਸ ਰੋਸ ਪ੍ਰਗਟਾਵੇ ਵਿੱਚ ਸਿੱਖ ਪ੍ਰਚਾਰਕ ਭਾਈ ਬਲਜੀਤ ਸਿੰਘ ਦਾਦੂਵਾਲ ਦੇ ਪਹੁੰਚਣ ਨਾਲ ਮਾਹੌਲ ਪਹਿਲਾਂ ਨਾਲੋਂ ਵੱਧ ਗਰਮਾ ਗਿਆ। ਹਾਲਾਤ ਇਹ ਸਨ ਕਿ ਭਾਈ ਦਾਦੂਵਾਲ ਦੀ ਅਗਵਾਈ ‘ਚ ਸਿੱਖ ਸੰਗਤ ਵੱਲੋਂ ਪ੍ਰਸ਼ਾਸਨ ਖਿਲਾਫ ਕੀਤਾ ਗਿਆ ਰੋਸ ਮੁਜਾਹਰਾ ਭਾਰੀ ਤਾਦਾਦ ਵਿੱਚ ਮੀਡੀਆ ਵੱਲੋਂ ਕਵਰ ਕੀਤਾ ਗਿਆ ਅਤੇ ਇਸ ਸਬੰਧੀ ਖਬਰਾਂ ਵਾਇਰਲ ਹੁੰਦਿਆਂ ਹੀ ਦੁਨੀਆਂ ਭਰ ‘ਚ ਬੈਠੇ ਸਿੱਖਾਂ ਦਾ ਧਿਆਨ ਇਸ ਘਟਨਾ ‘ਤੇ ਫੋਕਸ ਹੋ ਗਿਆ।
ਹੋਰ ਕੀ ਕੀ ਹੋਇਆ ਦਿੱਲੀ ਅੰਦਰ ਜਦੋਂ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉੱਥੇ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ‘ਤੇ ਕਲਿੱਕ ਕਰੋ।