ਟੋਰਾਂਟੋ: ਐਤਵਾਰ ਸ਼ਾਮ ਨੂੰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਲੱਗੀ ਅੱਗ ਕਾਰਨ ਕੁੱਝ ਯਾਤਰੀਆਂ ਨੂੰ ਏਅਰਪੋਰਟ ਤੋਂ ਬਾਹਰ ਕਰਨਾ ਪਿਆ ਤੇ ਕੁਝ ਉਡਾਣਾਂ ਨੂੰ ਰੱਦ ਵੀ ਕਰ ਦਿੱਤਾ ਗਿਆ।
ਪੀਲ ਰੀਜਨਲ ਪੁਲਿਸ ਨੇ ਰਾਤੀਂ 7:30 ਵਜੇ ਟਵਿੱਟਰ ਉੱਤੇ ਲਿਖਿਆ ਕਿ ਅੱਗ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ। ਇਹ ਵੀ ਦੱਸਿਆ ਗਿਆ ਕਿ ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅੱਗ ਉੱਤੇ ਕਾਬੂ ਪਾਏ ਜਾਣ ਤੋਂ ਬਾਅਦ ਵੀ ਭਾਰੀ ਮਾਤਰਾ ਵਿੱਚ ਪਾਣੀ ਤੇ ਧੂੰਆਂ ਏਅਰਪੋਰਟ ਉੱਤੇ ਨਜ਼ਰ ਆ ਰਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਅਸੀਂ ਏਅਰਪੋਰਟ ‘ਤੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਆਪਣੀ ਫਲਾਈਟ ਦਾ ਸਟੇਟਸ ਵੇਖਣ ਲਈ ਹੱਲਾਸ਼ੇਰੀ ਦੇ ਰਹੇ ਹਾਂ। ਪੀਅਰਸਨ ਏਅਰਪੋਰਟ ਵੱਲੋਂ ਵੀ ਟਵਿੱਟਰ ਉੱਤੇ ਇਹ ਜਾਣਕਾਰੀ ਦਿੱਤੀ ਗਈ ਕਿ ਟਰਮੀਨਲ 1 ‘ਤੇ ਅੱਗ ਲੱਗ ਜਾਣ ਕਾਰਨ ਇੰਟਰਨੈਸ਼ਨਲ ਤੇ ਟਰਾਂਸਬਾਰਡਰ ਸਕਰੀਨਿੰਗ ਬੰਦ ਕਰ ਦਿੱਤੀ ਗਈ ਹੈ।