ਸਾਰਾਗੜ੍ਹੀ ਦੀ ਜੰਗ ਤੇ ਬਣ ਰਹੀ ਫ਼ਿਲਮ ‘ਕੇਸਰੀ’ ਬਾਕਸ ਆਫਿਸ ‘ਤੇ ਆਉਣ ਲਈ ਤਿਆਰ ਹੈ। ਫਿਲਮ ਦਾ ਨਵਾਂ ਗਾਣਾ ਤੇਰੀ ਮਿੱਟੀ ਅੱਜ ਰਿਲੀਜ਼ ਹੋ ਗਿਆ ਹੈ। ਗਾਣੇ ਨੂੰ ਪੰਜਾਬੀ ਸਿੰਗਰ ਬੀ.ਪ੍ਰਾਕ ਨੇ ਆਵਾਜ਼ ਦਿੱਤੀ ਹੈ ਅਤੇ ਇਸਦੇ ਬੋਲ ਮਨੋਜ ਮੁੰਤਸ਼ਿਰ ਦੇ ਹਨ। ਫਿਲਮ ਦਾ ਇਹ ਗਾਣਾ ਸੁਣ ਕੇ ਤੁਹਾਡਾ ਵੀ ਮਨ ਭਰ ਆਵੇਗਾ ਦੇਸ਼ ‘ਤੇ ਜਾਨ ਵਾਰ ਦੇਣ ਵਾਲੇ ਪਤਾ ਨੀ ਕਿੰਨੇ ਅਜਿਹੇ ਸੂਰਮੇ ਹਨ ਜੋ ਇਤਿਹਾਸ ‘ਚ ਦਫਨ ਹਨ। ਆਜ਼ਾਦੀ ਦੀ ਲੋਅ ਦਿਲ ‘ਚ ਜਲਾ ਕੇ ਦੇਸ਼ ਦਾ ਝੰਡਾ ਉੱਚਾ ਕਰਵਾਉਣ ਵਾਲੇ ਜਵਾਨਾਂ ਦੀ ਯਾਦ ਵਿੱਚ ਇਸ ਗਾਣੇ ਨੂੰ ਸਮਰਪਿਤ ਕੀਤਾ ਗਿਆ ਹੈ।
Dedicated to the unsung heroes – the ballad of #Kesari soldiers! #TeriMitti out now – https://t.co/NtC5gxIXkt @ParineetiChopra @SinghAnurag79 @karanjohar @apoorvamehta18 @SunirKheterpal @DharmaMovies #CapeOfGoodFilms @iAmAzure @ZeeStudios_ @ZeeMusicCompany @BPraak
— Akshay Kumar (@akshaykumar) March 15, 2019
ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇਸ ਗਾਣੇ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ਇਹ ਗਾਣਾ ਸਾਰਾਗੜ੍ਹੀ ਦੇ ਉਨ੍ਹਾਂ ਜਵਾਨਾਂ ਦੀ ਯਾਦ ਵਿੱਚ ਜਿਨ੍ਹਾਂ ਨੂੰ ਅਸੀ ਭੁੱਲ ਚੁੱਕੇ ਹਾਂ।
ਦੱਸ ਦੇਈਏ ਕਿ ਫਿਲਮ ਦਾ ਟ੍ਰੇਲਰ ਪਹਿਲਾਂ ਹੀ ਲੋਕਾਂ ਦੇ ਦਿਮਾਗ ‘ਤੇ ਛਾਇਆ ਹੋਇਆ ਹੈ ਫਿਲਮ ਦੇ ਗਾਣੇ ਵੀ ਆਪਣੀ ਜਗ੍ਹਾ ਬਣਾਉਣ ‘ਚ ਕਾਮਯਾਬ ਹੋਏ ਹਨ। ਸਾਰਾਗੜ੍ਹੀ ਦੀ ਲੜਾਈ ‘ਤੇ ਬਣੀ ਫਿਲਮ ਕੇਸਰੀ ਬਹਾਦਰ ਜਵਾਨਾਂ ਦੇ ਹੌਸਲੇ ਦੀ ਕਹਾਣੀ ਤੁਹਾਨੂੰ ਸਿਨੇਮਾ ਹਾਲ ਤੱਕ ਖਿੱਚ ਲਿਆਉਣ ਲਈ ਬਹੁਤ ਹੈ। ਦੱਸ ਦੇਈਏ ਕਿ 122 ਸਾਲ ਪਹਿਲਾਂ 21 ਸਿੱਖਾਂ ਨੇ 10 ਹਜ਼ਾਰ ਅਫਗਾਨੀ ਹਮਲਾਵਰਾਂ ਨਾਲ ਲੜ੍ਹਾਈ ਲੜੀ ਸੀ।