iPhone 11, iPhone 11 Pro ਤੇ iPhone 11 Pro Max ਦੇ ਲਾਂਚ ਤੋਂ ਬਾਅਦ ਹੀ ਐਪਲ ਨੇ ਭਾਰਤ ‘ਚ ਪੁਰਾਣੇ ਆਈਫੋਨ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਹੈ। ਕੰਪਨੀ ਨੇ iPhone XR , XS ਅਤੇ XS Max ਨੂੰ ਪਿਛਲੇ ਸਾਲ ਲਾਂਚ ਕੀਤਾ ਸੀ। ਕੰਪਨੀ ਨੇ ਇਨ੍ਹਾਂ ਸਮਾਰਟਫੋਨਾਂ ਦੇ ਨਾਲ iPhone 8, iPhone 8 Plus ਤੇ iPhone 7 Plus ਦੀਆਂ ਕੀਮਤਾਂ ‘ਚ ਵੀ ਕਟੌਤੀ ਕੀਤੀ ਹੈ। ਨਵੀਂ ਕੀਮਤਾਂ ਨੂੰ Apple ਦੀ ਵੈਬਸਾਈਟ ‘ਤੇ ਲਿਸਟ ਕਰ ਦਿੱਤਾ ਗਿਆ ਹੈ। ਛੇਤੀ ਹੀ ਨਵੀਂ ਕੀਮਤਾਂ ਈ – ਕਾਮਰਸ ਪਲੇਟਫਾਰਮਸ ‘ਤੇ ਵੀ ਆ ਜਾਣਗੀਆਂ।
ਕੰਪਨੀ ਨੇ ਆਈਫੋਨ 7 ਤੋਂ ਲੈ ਕੇ ਆਈਫੋਨ XS ਦੇ ਰੇਟਾਂ ਵਿੱਚ ਵੀ 10 ਤੋਂ 30 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਰੇਟਾਂ ਵਿੱਚ ਕੀਤੀ ਗਈ ਕਟੌਤੀ ਤੋਂ ਬਾਅਦ ਗਾਹਕਾਂ ਨੂੰ ਹੁਣ ਆਈਫੋਨ 20 ਹਜ਼ਾਰ ਰੁਪਏ ਤੱਕ ਸਸਤਾ ਮਿਲੇਗਾ ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਦਿਨਾਂ ਸ਼ੁਰੂ ਹੋਣ ਜਾ ਰਹੇ ਫੈਸਟਿਵਲ ਸੀਜ਼ਨ ‘ਚ ਕੰਪਨੀ ਆਈਫੋਨ ਨੂੰ ਹੋਰ ਵੀ ਸਸਤਾ ਕਰ ਸਕਦੀ ਹੈ।
ਐਪਲ ਨੇ ਨਵੇਂ ਆਈਫੋਨ 11 ਦੀ ਗੱਲ ਕਰੀਏ ਤਾਂ ਤਾਂ iPhone 11 ਤਿੰਨਾਂ ਫੋਨਾਂ ‘ਚੋਂ ਸਭ ਤੋਂ ਜ਼ਿਆਦਾ ਕਿਫਾਇਤੀ ਹੈ। ਇਸਦੇ ਨਵੇਂ ਮਾਡਲ ਦੀ ਕੀਮਤ ਭਾਰਤ ਵਿੱਚ Rs 64900 ਤੋਂ ਸ਼ੁਰੂ ਹੋਵੇਗੀ । iPhone 11 Pro ਅਤੇ 11 Pro Max ਦੀ ਕੀਮਤ : Rs 99,900 ਤੇ Rs 1,09,900 ਤੋਂ ਸ਼ੁਰੂ ਹੋਵੇਗੀ । ਦੱਸ ਦੇਈਏ iPhone 11 ਮਾਡਲਸ ਭਾਰਤ ਵਿੱਚ 27 ਸਤੰਬਰ ਤੋਂ ਉਪਲੱਬਧ ਹੋਣਗੇ ।
ਮਾਡਲ | ਪੁਰਾਣੀਆਂ ਕੀਮਤਾਂ | ਨਵੀਆਂ ਕੀਮਤਾਂ |
---|---|---|
iPhone XS 64GB | Rs. 99,900 | Rs. 89,900 |
iPhone XS 256GB | Rs. 1,14,900 | Rs. 1,03,900 |
iPhone XR 64GB | Rs. 59,900 | Rs. 49,900 |
iPhone XR 128GB | Rs. 64,900 | Rs. 54,900 |
iPhone 8 Plus 64GB | Rs. 69,900 | Rs. 49,900 |
iPhone 8 64GB | Rs. 59,900 | Rs. 39,900 |
iPhone 7 Plus 32GB | Rs. 49,900 | Rs. 37,900 |
iPhone 7 Plus 128GB | Rs. 59,900 | Rs. 42,900 |
iPhone 7 32GB | Rs. 39,900 | Rs. 29,900 |
iPhone 7 128GB | Rs. 49,900 | Rs. 34,900 |