ਇੱਕ ਅਜਿਹੀ ਥਾਂ ਜਿੱਥੇ ਦਵਾਈਆਂ ਨਾਲ ਨਹੀਂ ਅੱਗ ਲਾ ਕੇ ਕੀਤਾ ਜਾਂਦਾ ਹੈ ਇਨਸਾਨ ਦਾ ਇਲਾਜ਼

TeamGlobalPunjab
2 Min Read

ਨਵੀਂ ਦਿੱਲੀ : ਜਦੋਂ ਕੋਈ ਵਿਅਕਤੀ ਬਿਮਾਰ ਹੋ ਜਾਂਦਾ ਹੈ ਤਾਂ ਉਹ ਵੱਖ ਵੱਖ ਤਰ੍ਹਾਂ ਦੀਆਂ ਜੜ੍ਹੀ ਬੂਟੀਆਂ ਅਪਣਾਉਂਦਾ ਹੈ ਅਤੇ ਹੋਰ ਇਲਾਜ਼ ਕਰਵਾਇਆ ਜਾਂਦਾ ਹੈ। ਇਹ ਇੱਕ ਆਮ ਗੱਲ ਹੈ ਪਰ ਇਲਾਜ਼ ਕਰਵਾਉਣ ਦਾ ਇੱਕ ਜਿਹੜਾ ਨਵਾਂ ਤਰੀਕਾ ਅੱਜ ਸਾਹਮਣੇ ਆਇਆ ਹੈ, ਉਸ ਨੇ ਸਾਰਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਚਿੰਤਾ ਵਿੱਚ ਇਸ ਲਈ ਕਿਉਂਕਿ ਜਿਸ ਦੀ ਅਸੀ ਗੱਲ ਕਰ ਰਹੇ ਹਾਂ ਉੱਥੇ ਕਿਸੇ ਬਿਮਾਰੀ ਦਾ ਇਲਾਜ਼ ਦਵਾਈਆਂ ਨਾਲ ਨਹੀਂ ਬਲਕਿ ਅੱਗ ਨਾਲ ਕਰਵਾਇਆ ਜਾਂਦਾ ਹੈ। ਜੀ ਹਾਂ ਇਹ ਸੱਚ ਹੈ ਕਿਉਂ ਫਿਰ ਹੋ ਗਏ ਨਾ ਹੈਰਾਨ। ਦਰਅਸਲ ਇਹ ਮਾਮਲਾ ਹੈ ਗੁਆਂਢੀ ਮੁਲਕ ਚੀਨ ਦਾ ਅਤੇ ਇੱਥੇ ਪਿਛਲੇ 100 ਸਾਲ ਤੋਂ ਇਸੇ ਵਿਧੀ ਰਾਹੀਂ ਹੀ ਇਲਾਜ਼ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਇਸ ਵਿਧੀ ਨੂੰ ਉੱਥੇ ਫਾਇਰ ਥੈਰੇਪੀ ਕਿਹਾ ਜਾਂਦਾ ਹੈ।

ਜਾਣਕਾਰੀ ਮੁਤਾਬਿਕ ਇਸ ਵਿਧੀ ਰਾਹੀ ਲੋਕਾਂ ਦਾ ਇਲਾਜ ਕਰਨ ਵਾਲੇ ਝਾਂਗ ਫੇਂਗਾਓ ਆਪਣੇ ਕੰਮ ਲਈ ਕਾਫੀ ਪਸੰਦੀਦਾ ਹਨ। ਇਸ ਵਿਧੀ ਰਾਹੀਂ ਲੋਕਾਂ ਦਾ ਇਲਾਜ਼ ਕਰਨ ਨੂੰ ਕਾਫੀ ਖਾਸ ਸਮਝਿਆ ਜਾਂਦਾ ਹੈ ਜਿਸ ਵਿੱਚ ਤਣਾਅ, ਬਦਹਜ਼ਮੀ ਅਤੇ ਬਾਂਝਪਣ  ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ਼ ਸੰਭਵ ਮੰਨਿਆਂ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਮੀਡੀਆ ‘ਚ ਆਈਆਂ ਖਬਰਾਂ ਮੁਤਾਬਿਕ ਇਸ ਵਿਧੀ ਦੌਰਾਨ ਪਹਿਲਾਂ ਮਰੀਜ਼ ਦੀ ਪਿੱਠ ‘ਤੇ ਜੜ੍ਹੀ ਬੂਟੀਆਂ ਨਾਲ ਬਣਿਆ ਹੋਇਆ ਇੱਕ ਲੇਪ ਲਗਾਇਆ ਜਾਂਦਾ ਹੈ ਅਤੇ ਫਿਰ ਉਸ ਨੂੰ ਤੌਲੀਏ ਨਾਲ ਢਕ ਦਿੱਤਾ ਜਾਂਦਾ ਹੈ। ਜਾਣਕਾਰੀ ਮੁਤਾਬਿਕ ਇਲਾਜ਼ ਦਾ ਇਹ ਤਰੀਕਾ ਪ੍ਰਚੀਨ ਸਮਿਆਂ ਤੋਂ ਇੱਥੇ ਪ੍ਰਚਲਿਤ ਹੈ। ਝਾਂਗ ਫੇਂਗਾਓ ਅਨੁਸਾਰ ਸ਼ਰੀਰ ਦੀ ਉਪਰੀ ਸਤ੍ਹਾ ਨੂੰ ਗਰਮ ਕਰਕੇ ਅੰਦਰ ਦੀ ਠੰਡਕ ਦੂਰ ਕੀਤੀ ਜਾਂਦੀ ਹੈ। ਇਸ ਥੈਰੇਪੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਇਸ ਵਿੱਚ ਸਭ ਤੋਂ ਅਹਿਮ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਇਲਾਜ਼ ਕਰਨ ਵਾਲਿਆਂ ਕੋਲ ਸਰਟੀਫਿਕੋਟ ਹਾਂ ਜਾਂ ਨਹੀਂ? ਇਲਾਜ਼ ਦੌਰਾਨ ਕਿਸੇ ਤਰ੍ਹਾਂ ਦੀ ਦੁਰਘਟਨਾ ਤੋਂ ਬਚਣ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਹੈ?

Share this Article
Leave a comment