ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਵਾਲੇ ਸੁਖਪਾਲ ਖਹਿਰਾ ਨੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਖਹਿਰਾ ਨੇ ਇਸ ਪਾਰਟੀ ਦਾ ਨਾਂ ‘ਪੰਜਾਬੀ ਏਕਤਾ ਪਾਰਟੀ’ ਰੱਖਿਆ ਹੈ।
ਇਸ ਸੰਬੰਧੀ ਖਹਿਰਾ ਨੇ ਐਲਾਨ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਬੋਲਦਿਆਂ ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਨ, ਉਨ੍ਹਾਂ ‘ਚ ਲੋਕਾਂ ਦੀਆਂ ਭਾਵਨਾਵਾਂ ਅਤੇ ਜਜ਼ਬਾਤਾਂ ਨੂੰ ਸਮਝਦਿਆਂ ਇੱਕ ਵੱਡਾ ਤੇ ਮੁਸ਼ਕਲ ਫ਼ੈਸਲਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਰੱਬ ਦੀ ਕ੍ਰਿਪਾ ਨਾਲ ਉਹ ਪੰਜਾਬ ਦੇ ਲੋਕਾਂ ਨੂੰ ‘ਪੰਜਾਬੀ ਏਕਤਾ ਪਾਰਟੀ’ ਦੇਣ ਦਾ ਰਹੇ ਹਨ।ਇਸ ਮੌਕੇ ਵਿਧਾਇਕ ਨਾਜਰ ਸਿੰਘ, ਬਲਦੇਵ ਸਿੰਘ, ਪਿਰਮਲ ਸਿੰਘ, ਕੰਵਰ ਸੰਧੂ, ਜਗਦੇਵ ਸਿੰਘ ਕਮਾਲੂ ਆਦਿ ਹਾਜ਼ਰ ਸਨ।
ਪਾਰਟੀ ਦੇ ਏਜੰਡੇ
– ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ‘ਚ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜ ਕੇ ਹੀ ਸਾਹ ਲਵਾਂਗੇ
– ਗਰੀਬ ਪਰਿਵਾਰਾਂ ਨੂੰ ਸਿਹਤ ਸਹੂਲਤਾਂ, ਸਿੱਖਿਆ ਤੇ ਆਪਣਾ ਮਕਾਨ ਦੇਣ ਦੀ ਸਹੂਲਤ ਮੁਹੱਈਆ ਕਰਵਾਈਆਂ ਜਾਣਗੀਆਂ
-ਕਿਸਾਨਾਂ ਦੀ ਖੁਦਕੁਸ਼ੀਆਂ ਤੇ ਕਰਜ਼ੇ ਦਾ ਹੱਲ ਲਭਿਆ ਜਾਵੇਗਾ
– ਟਰਾਂਸਪੋਰਟ ਮਾਫੀਆ ‘ਤੇ ਕਸੀ ਜਾਵੇਗੀ ਨਕੇਲ
– ਕਿਸਨਾਂ ਨੂੰ ਸਬਸਿਡੀ ਕੈਸ਼ ਟ੍ਰਾਂਸਫਰ ਹੋਣੀ ਚਾਹੀਦੀ ਹੈ
– ਕਿਸਾਨਾਂ ਦਾ ਵਿਆਜ਼ 50 ਫੀਸਦ ਘੱਟ ਕਰਨ ਦੀ ਕੋਸ਼ਿਸ਼
– ਕਾਨਫਲਿਕਟ ਆਫ ਇੰਟਰਸਟ ਕਾਨੂੰਨ ਲਿਆਵਾਂਗੇ
– ਸਿੱਖਿਆ ਅਤੇ ਸਿਹਤ ਖੇਤਰ ਹੋਵੇਗਾ ਮਜਬੂਤ
– ਮਾਈਨਿੰਗ ਨੂੰ ਸਿਆਸੀ ਚੁੰਗਲ ‘ਚੋਂ ਕੱਢਾਂਗੇ ਬਾਹਰ
– ਪੰਜਾਬ ਦੇ ਲੋਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਵਾਂਗੇ
– ਕਾਮਿਆਂ ਤੇ ਪੈਂਸ਼ਨਰਾਂ ਦੇ ਪੂਰੇ ਬਕਾਏ ਦਿਵਾਵਾਂਗੇ
– ਪੰਚਾਂ ਤੇ ਸਰਪੰਚਾਂ ਨੂੰ ਮਿਲਣਗੇ ਪੂਰੇ ਅਧਿਕਾਰ