ਨਿਊਜ਼ ਡੈਸਕ: ਇੱਕ ਪੱਛਮੀ ਜਰਮਨ ਕਸਬੇ ਦੀ ਨਵੀਂ ਚੁਣੀ ਗਈ ਮੇਅਰ ਆਪਣੇ ਘਰ ਵਿੱਚ ਖੂਨ ਨਾਲ ਲਥਪਥ ਮਿਲੀ। ਚਾਂਸਲਰ ਫ੍ਰੈਡਰਿਕ ਮਰਜ਼ ਨੇ ਕਿਹਾ ਕਿ ਮੇਅਰ ਇੱਕ “ਭਿਆਨਕ ਘਟਨਾ” ਦਾ ਸ਼ਿਕਾਰ ਹੋਈ ਹੈ। ਆਇਰਿਸ ਸਟਾਲਜ਼ਰ ਨੂੰ 28 ਸਤੰਬਰ ਨੂੰ ਹਰੈਡੇਕ ਦੀ ਮੇਅਰ ਚੁਣਿਆ ਗਿਆ ਸੀ। ਆਇਰਿਸ ਖੱਬੇ-ਪੱਖੀ ਸੋਸ਼ਲ ਡੈਮੋਕਰੇਟਸ ਪਾਰਟੀ ਦੀ ਮੈਂਬਰ ਹੈ।
57 ਸਾਲਾ ਆਇਰਿਸ ਸਟੈਲਜ਼ਰ ਪੇਸ਼ੇ ਤੋਂ ਇੱਕ ਲੇਬਰ ਵਕੀਲ ਹੈ ਅਤੇ ਦੋ ਦਹਾਕਿਆਂ ਤੋਂ ਹਰਡੇਕੇ ਰਾਜਨੀਤੀ ਵਿੱਚ ਸਰਗਰਮ ਹੈ। ਸਟੈਲਜ਼ਰ ਦੋ ਕਿਸ਼ੋਰ ਬੱਚਿਆਂ ਦੀ ਮਾਂ ਹੈ ਅਤੇ ਆਪਣੇ ਸਾਫ਼-ਸੁਥਰੇ ਅਕਸ ਅਤੇ ਜਨ ਸੰਪਰਕ ਹੁਨਰ ਲਈ ਜਾਣੀ ਜਾਂਦੀ ਹੈ। ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਮੰਗਲਵਾਰ ਦੁਪਹਿਰ 1 ਵਜੇ ਦੇ ਕਰੀਬ ਆਇਰਿਸ ਆਪਣੇ ਘਰ ਵਿੱਚ ਖੂਨ ਨਾਲ ਲਥਪਥ ਮਿਲੀ ਅਤੇ ਉਸਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਉਸ ਦੀਆਂ ਸੱਟਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਬਰਲਿਨ ਵਿੱਚ ਸੋਸ਼ਲ ਡੈਮੋਕਰੇਟਸ ਦੇ ਸੰਸਦੀ ਸਮੂਹ ਦੇ ਨੇਤਾ ਮੈਥਿਆਸ ਮਿਰਸ਼ ਨੇ ਦੱਸਿਆ ਸਾਨੂੰ ਪਤਾ ਲੱਗਾ ਹੈ ਕਿ ਨਵੇਂ ਚੁਣੇ ਗਏ ਮੇਅਰ ਆਇਰਿਸ ‘ਤੇ ਹਰਡੇਕ ਵਿੱਚ ਚਾਕੂ ਨਾਲ ਹਮਲਾ ਕੀਤਾ ਗਿਆ ਸੀ, ਇਹ ਇੱਕ ਦੁਖਦਾਈ ਘਟਨਾ ਹੈ।
ਚਾਂਸਲਰ ਫ੍ਰੈਡਰਿਕ ਮਰਜ਼ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, ਅਸੀਂ ਨਵੀਂ ਚੁਣੀ ਗਈ ਮੇਅਰ ਆਇਰਿਸ ਸਟੈਲਜ਼ਰ ਬਾਰੇ ਚਿੰਤਤ ਹਾਂ ਅਤੇ ਅਸੀਂ ਉਨ੍ਹਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਜਾਂਚਕਰਤਾਵਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ ਅਤੇ ਇਸ ਵੇਲੇ ਪਰਿਵਾਰਕ ਝਗੜੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।