ਫੀਫਾ ‘ਚ ਮੇਜ਼ਬਾਨੀ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਸ਼ੁਰੂ, ਜ਼ਾਕਿਰ ਨਾਇਕ ਕਰਨਗੇ ਇਸਲਾਮ ਦਾ ਪ੍ਰਚਾਰ

Rajneet Kaur
2 Min Read

ਨਿਊਜ਼ ਡੈਸਕ:ਫੀਫਾ ਵਿਸ਼ਵ ਕੱਪ 2022 ਦੀ ਕਤਰ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ। ਇਸ ਵਾਰ ਦੀ ਚਮਕ-ਦਮਕ, ਸਟੇਡੀਅਮ ਅਤੇ ਰੰਗਾਰੰਗ ਪ੍ਰੋਗਰਾਮ ਫੁੱਟਬਾਲ ਪ੍ਰੇਮੀਆਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਹਾਲਾਂਕਿ ਕਤਰ ਦੀ ਮੇਜ਼ਬਾਨੀ ਨੂੰ ਲੈ ਕੇ ਵਿਵਾਦਾਂ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ। ਜਿਸ ਤੋਂ ਸਭ ਤੋਂ ਪਹਿਲਾਂ ਸਟੇਡੀਅਮ ਵਿੱਚ ਸ਼ਰਾਬ ਪੀਣ ਤੇ ਸਮਲੈਗਿਗ ਲੋਕਾਂ ਦੇ ਪਹੁੰਚਣ ਤੇ ਪਾਬੰਦੀ ਲਾਈ ਗਈ ਸੀ ਅਤੇ ਹੁਣ ਮੈਚ ਦੇ ਦੌਰਾਨ ਇਸਲਾਮ ਦਾ ਪ੍ਰਚਾਰ ਕਰਨ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ।

ਕਤਰ ਨੇ ਭਾਰਤ ਵਿੱਚ ਜ਼ਹਿਰੀਲੇ ਉਪਦੇਸ਼ ਦੇਣ ਦੇ ਦੋਸ਼ੀ ਮੁਸਲਿਮ ਪ੍ਰਚਾਰਕ ਜ਼ਾਕਿਰ ਨਾਇਕ ਨੂੰ ਬੁਲਾਇਆ ਹੈ। ਧਰਮ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਦੇ ਦੋਸ਼ੀ ਜ਼ਾਕਿਰ ਨਾਇਕ ਨੇ ਕਿਹਾ ਹੈ ਕਿ ਉਹ ਵਿਸ਼ਵ ਕੱਪ ਦੌਰਾਨ ਇਸਲਾਮ ਦਾ ਪ੍ਰਚਾਰ ਕਰਨ ਲਈ ਕਈ ਭਾਸ਼ਣ ਦੇਣਗੇ। ਬ੍ਰਿਟੇਨ ਨੇ ਜ਼ਾਕਿਰ ਨਾਇਕ ਦੇ ਜ਼ਹਿਰੀਲੇ ਭਾਸ਼ਣਾਂ ਕਾਰਨ ਉਸ ‘ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਅਜਿਹੇ ਵਿਅਕਤੀ ਨੂੰ ਕਤਰ ਦੀ ਭਾਰਤ ਵਿਰੋਧੀ ਸਰਕਾਰ ਨੇ ਇਸਲਾਮ ਦਾ ਪ੍ਰਚਾਰ ਕਰਨ ਲਈ ਕਿਹਾ ਹੈ। ਇਹ ਉਹੀ ਕਤਰ ਹੈ ਜਿਸ ਨੇ ਵਿਵਾਦਤ ਭਾਰਤੀ ਪੇਂਟਰ ਐਮਐਫ ਹੁਸੈਨ ਨੂੰ ਸ਼ਰਣ ਦਿੱਤੀ ਸੀ।

ਕਤਰ ਦੇ ਸਰਕਾਰੀ ਖੇਡ ਚੈੱਨਲ ਦੇ ਪੱਤਰਕਾਰ ਨੇ ਜ਼ਾਕਿਰ ਨਾਇਕ ਦੇ ਕਤਰ ਆਉਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਜ਼ਾਕਿਰ ਨਾਇਕ ਦੇ ਆਉਣ ਦੀ ਜਾਣਕਾਰੀ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਜ਼ਾਕਿਰ ਨਾਇਕ ਫੁੱਟਬਾਲ ਪ੍ਰਸ਼ੰਸਕਾਂ ਨੂੰ ਇਸਲਾਮ ਨਾਲ ਸਬੰਧਤ ਉਪਦੇਸ਼ ਦੇਣਗੇ। ਜ਼ਾਕਿਰ ਨਾਇਕ ਨੂੰ ਸੱਦਾ ਦੇਣ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਹਲਚਲ ਸ਼ੁਰੂ ਹੋ ਗਈ ਹੈ। ਲੋਕਾਂ ਨੇ ਕਤਰ ‘ਤੇ ਫੀਫਾ ਵਿਸ਼ਵ ਕੱਪ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment