ਅਮਰੀਕਾ ‘ਚ ਹੁਣ ਤੱਕ Omicron ਦੇ 8 ਮਾਮਲਿਆਂ ਦੀ ਹੋਈ ਪੁਸ਼ਟੀ

TeamGlobalPunjab
1 Min Read

ਨਿਊਯਾਰਕ: ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੌਨ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਤੱਕ 25 ਦੇਸ਼ਾਂ ਵਿੱਚ ਇਹ ਵੇਰੀਐਂਟ ਮਿਲ ਚੁੱਕਿਆ ਹੈ। ਅਮਰੀਕਾ ਵਿੱਚ ਹੁਣ ਤੱਕ ਓਮੀਕਰੌਨ ਦੇ 8 ਕੇਸ ਮਿਲੇ ਚੁੱਕੇ ਹਨ। ਪਹਿਲਾ ਕੇਸ ਕੈਲਿਫੋਰਨਿਆ ਵਿੱਚ ਮਿਲਿਆ ਸੀ, ਜਦਕਿ ਓਮੀਕਰੌਨ ਦੇ 5 ਮਾਮਲੇ ਵੀਰਵਾਰ ਨੂੰ ਨਿਊਯਾਰਕ ਵਿੱਚ ਮਿਲੇ, 2 ਮਾਮਲੇ ਮਿਲੇਸੋਟਾ ਅਤੇ ਕੋਲੋਰਾਡੋ ਵਿਚ ਮਿਲੇ ਹਨ।

ਕੈਲੀਫੋਰਨੀਆ ਦੇ ਜਿਸ ਮਰੀਜ਼ ਵਿਚ ਓਮੀਕਰੌਨ ਵੈਰੀਅੰਟ ਦੀ ਪੁਸ਼ਟੀ ਹੋਈ ਹੈ, ਉਹ 22 ਨਵੰਬਰ ਨੂੰ ਸਾਊਥ ਅਫਰੀਕਾ ਤੋਂ ਪਰਤਿਆ ਸੀ। ਕੋਰੋਨਾ ਵੈਕਸੀਨ ਦੀ ਦੋਵੇਂ ਡੋਜ਼ ਲੈ ਚੁੱਕੇ ਇਸ ਵਿਅਕਤੀ ਨੇ ਮਹਾਮਾਰੀ ਨਾਲ ਜੁੜੇ ਬੇਹੱਦ ਹਲਕੇ ਲੱਛਣ ਦਿਖਣ ’ਤੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ। ਬਾਅਦ ‘ਚ ਉਸ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ। ਉਸ ਦੇ ਸੰਪਰਕ ‘ਚ ਆਉਣ ਵਾਲੇ ਸਾਰੇ ਵਿਅਕਤੀਆਂ ਦੇ ਟੈਸਟ ਨੈਗੇਟਿਵ ਆਏ ਹਨ।

ਇਸ ਤੋਂ ਇਲਾਵਾ ਵ੍ਹਾਈਟ ਹਾਊਸ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘਰੇਲੂ ਉਡਾਣਾਂ ਵਿੱਚ ਸਫਰ ਕਰਨ ਵਾਲੇ ਵਿਦੇਸ਼ੀਆਂ ਅਤੇ ਅਮਰੀਕੀ ਨਾਗਰਿਕਾਂ ਲਈ ਨਵੇਂ ਨਿਯਮ ਅਗਲੇ ਹਫ਼ਤੇ ਦੀ ਸ਼ੁਰੂਆਤ ਤੋਂ ਲਾਗੂ ਕੀਤੇ ਜਾਣਗੇ।

Share this Article
Leave a comment