ਸਲਮਾਨ ਖਾਨ ‘ਤੇ ਵੱਡੇ ਹਮਲੇ ਦੀ ਕੋਸ਼ਿਸ਼ ਨਾਕਾਮ, ਮੌਕੇ ਤੋਂ ਕਾਬੂ ਕੀਤੇ ਬਿਸ਼ਨੋਈ ਦੇ 4 ਸ਼ੂਟਰ

Global Team
2 Min Read

ਮੁੰਬਈ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਕਤਲ ਦੀ ਸਾਜ਼ਿਸ਼ ਦਾ ਪਰਦਾਫਾਸ਼ ਹੋ ਗਿਆ ਹੈ। ਨਵੀਂ ਮੁੰਬਈ ਦੇ ਪਨਵੇਲ ‘ਚ ਸਲਮਾਨ ਖਾਨ ਦੀ ਕਾਰ ‘ਤੇ ਹਮਲੇ ਦੀ ਯੋਜਨਾ ਸੀ। ਨਵੀਂ ਮੁੰਬਈ ਪੁਲਸ ਨੇ ਇਸ ਸਾਜ਼ਿਸ਼ ਨੂੰ ਰਚਣ ਵਾਲੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸਲਮਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਹਥਿਆਰ ਮੰਗਵਾਉਣੇ ਸਨ।

ਪ੍ਰਾਪਤ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਨੇ ਨਵੀਂ ਮੁੰਬਈ ਦੇ ਪਨਵੇਲ ‘ਚ ਸਲਮਾਨ ਖਾਨ ਦੀ ਕਾਰ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ। ਇਸ ਦੇ ਲਈ ਪਾਕਿਸਤਾਨ ਦੇ ਇੱਕ ਹਥਿਆਰ ਸਪਲਾਇਰ ਤੋਂ ਹਥਿਆਰ ਖਰੀਦਣ ਦੀ ਯੋਜਨਾ ਸੀ। ਨਵੀਂ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਦੇ ਨਾਲ ਲੱਗਦੇ ਨਵੀਂ ਮੁੰਬਈ ਦੀ ਪਨਵੇਲ ਪੁਲਸ ਨੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਸ ਸੂਤਰਾਂ ਅਨੁਸਾਰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕੈਨੇਡਾ ਸਥਿਤ ਆਪਣੇ ਚਚੇਰੇ ਭਰਾ ਅਨਮੋਲ ਬਿਸ਼ਨੋਈ ਅਤੇ ਸਾਥੀ ਗੋਲਡੀ ਬਰਾੜ ਨਾਲ ਮਿਲ ਕੇ ਇਕ ਹਥਿਆਰ ਡੀਲਰ ਤੋਂ ਏ.ਕੇ.-47, ਐੱਮ-16 ਅਤੇ ਏ.ਕੇ-92 ਸਮੇਤ ਅਸਲਾ ਖਰੀਦਿਆ ਸੀ। ਪਾਕਿਸਤਾਨ ਨੇ ਅਭਿਨੇਤਾ ਸਲਮਾਨ ਖਾਨ ਨੂੰ ਹੋਰ ਆਧੁਨਿਕ ਹਥਿਆਰ ਖਰੀਦ ਕੇ ਮਾਰਨ ਦੀ ਸਾਜ਼ਿਸ਼ ਰਚੀ ਹੈ।

ਪੁਲਿਸ ਨੇ ਇਸ ਮਾਮਲੇ ਵਿੱਚ ਆਈਪੀਸੀ ਦੀ ਧਾਰਾ 115, 120 (ਬੀ) ਅਤੇ 506 (2) ਦੇ ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਐਫਆਈਆਰ ਵਿੱਚ ਪੁਲਿਸ ਨੇ ਲਾਰੇਂਸ ਬਿਸ਼ਨੋਈ, ਅਨਮੋਲ ਬਿਸ਼ਨੋਈ, ਸੰਪਤ ਨਹਿਰਾ, ਗੋਲਡੀ ਬਰਾੜ, ਅਜੈ ਕਸ਼ਯਪ ਉਰਫ਼ ਧਨੰਜੈ ਤਪਸਿੰਘ, ਰੋਕੀ ਸ਼ੂਟਰ, ਸਤੀਸ਼ ਕੁਮਾਰ, ਸੁੱਖਾ ਸ਼ੂਟਰ, ਸੰਦੀਪ ਬਿਸ਼ਨੋਈ ਉਰਫ਼ ਗੌਰਵ ਭਾਟੀਆ, ਰੋਹਿਤ ਗੋਧਰਾ, ਵਸੀਮ ਚੀਨਾ, ਸਿੰਟੂ ਕੁਮਾਰ, ਡੋਗਰ ਨੂੰ ਨਾਮਜ਼ਦ ਕੀਤਾ ਹੈ। , ਵਿਸ਼ਾਲ ਕੁਮਾਰ, ਸੰਦੀਪ ਸਿੰਘ, ਰਿਆਜ਼ ਉਰਫ ਚੰਦੂ, ਕਮਲੇਸ਼ ਸ਼ਾਹ ਆਦਿ ਨੂੰ ਦੋਸ਼ੀ ਬਣਾਇਆ ਗਿਆ ਹੈ।

Share This Article
Leave a Comment