PAN ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਮਿਆਦ ‘ਚ ਮੁੜ ਕੀਤਾ ਗਿਆ ਵਾਧਾ

TeamGlobalPunjab
2 Min Read

ਨਵੀਂ ਦਿੱਲੀ : ਸਰਕਾਰ ਨੇ ਪੈਨ ਨੂੰ ਬਾਇਓਮੈਟਰਿਕ ਆਈਡੀ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ ‘ਚ 6 ਮਹੀਨਿਆਂ ਲਈ ਵਧਾ ਦਿੱਤੀ ਹੈ। ਹੁਣ ਟੈਕਸਦਾਤਾ ਅਗਲੇ ਸਾਲ 31 ਮਾਰਚ ਤੱਕ ਪੈਨ ਅਤੇ ਆਧਾਰ ਨੂੰ ਲਿੰਕ ਕਰ ਸਕਣਗੇ।

ਪਹਿਲਾਂ ਇਹ ਮਿਆਦ ਇਸ ਸਾਲ 30 ਸਤੰਬਰ ਨੂੰ ਖਤਮ ਹੋ ਰਹੀ ਸੀ। ਇਸ ਦੇ ਨਾਲ ਹੀ ਆਮਦਨ ਟੈਕਸ ਕਾਨੂੰਨ ਦੇ ਅਧੀਨ ਜੁਰਮਾਨੇ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਅੰਤਿਮ ਤਰੀਕ ਨੂੰ ਇਸ ਸਾਲ 30 ਸਤੰਬਰ 2021 ਤੋਂ ਵਧਾ ਕੇ ਅਗਲੇ ਸਾਲ 31 ਮਾਰਚ 2022 ਕਰ ਦਿੱਤਾ ਗਿਆ ਹੈ। ਸਰਕਾਰ ਨੇ ਬੇਨਾਮੀ ਸੰਪਤੀਆਂ ਦੇ ਲੈਣ -ਦੇਣ ‘ਤੇ ਸਮਰੱਥ ਅਥਾਰਟੀ ਦੁਆਰਾ ਨੋਟਿਸ ਜਾਰੀ ਕਰਨ ਅਤੇ ਆਦੇਸ਼ ਜਾਰੀ ਕਰਨ ਦੀ ਸਮਾਂ ਸੀਮਾ ਅਗਲੇ ਸਾਲ ਮਾਰਚ ਤੱਕ ਵਧਾ ਦਿੱਤੀ ਹੈ।

ਦੱਸ ਦਈਏ ਕਿ ਹੁਣ ਜੇਕਰ ਤੁਸੀ ਤੈਅ ਕੀਤੀ ਮਿਆਦ ‘ਚ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਵਾਉਂਦੇ ਹੋ ਤਾਂ ਤੁਸੀ ਇਸ ਤੋਂ ਬਾਅਦ ਪੈਨ ਕਾਰਡ ਦਾ ਇਸਤੇਮਾਲ ਨਹੀਂ ਕਰ ਸਕੋਗੇ। 31 ਮਾਰਚ 2022 ਤੋਂ ਬਾਅਦ ਤੁਹਾਡਾ ਪੈਨ ਕਾਰਡ ਇਨਐਕਟਿਵ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਤੁਹਾਨੂੰ ਸਰਕਾਰੀ ਮੁਨਾਫ਼ਾ ਨਹੀਂ ਮਿਲ ਸਕੇਗਾ। ਇੰਨਾ ਹੀ ਨਹੀਂ ਰੱਦ ਹੋਣ ਤੋਂ ਬਾਅਦ ਜੇਕਰ ਤੁਸੀ ਪੈਨ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨੂੰ ਆਇਕਰ ਅਧਿਨਿਯਮ ਦੇ ਤਹਿਤ ਧਾਰਾ 272ਬੀ ਦੀ ਉਲੰਘਣਾ ਮੰਨਿਆ ਜਾਵੇਗਾ। ਅਜਿਹੇ ਵਿੱਚ ਪੈਨ ਧਾਰਕ ਨੂੰ 1,000 ਰੁਪਏ ਦਾ ਜ਼ੁਰਮਾਨਾ ਭਰਨਾ ਹੋਵੇਗਾ।

Share this Article
Leave a comment