ਨਿਊਜ਼ ਡੈਸਕ: ਲੀਬੀਆ ਪਰਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ਵਿੱਚ ਡੁੱਬਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ, ਜਿਸ ਕਾਰਨ 61 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਨ੍ਹਾਂ ‘ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ। ਲੀਬੀਆ ‘ਚ ਕੌਮਾਂਤਰੀ ਸੰਗਠਨ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਮਾਈਗਰੇਸ਼ਨਾ ਨੇ ਦੱਸਿਆ ਕਿ 86 ਪਰਵਾਸੀਆਂ ਨਾਲ ਭਰੀ ਹੋਈ ਇਹ ਵੱਡੀ ਕਿਸ਼ਤੀ ਲੀਬੀਆ ਤੋਂ ਯੂਰਪ ਜਾ ਰਹੀ ਸੀ। ਲੀਬੀਆ ਦੀ ਜਵਾਰਾ ਬੰਦਰਗਾਹ ਤੋਂ ਰਵਾਨਾ ਹੋਈ ਇਹ ਕਿਸ਼ਤੀ ਸਮੁੰਦਰ ‘ਚ ਉਠੀਆਂ ਤੇਜ਼ ਲਹਿਰਾਂ ਸਾਹਮਣੇ ਨਹੀਂ ਟਿਕ ਸਕੀ ਤੇ ਡਿੱਕੇ-ਡੋਲੇ ਖਾਂਦੀ ਹੋਈ ਪਲਟ ਗਈ।
ਲੀਬੀਆ ਪੁਲਿਸ ਨੇ ਇਸ ਮਾਮਲੇ ਦੀ ਜਾਂਚ- ਪੜਤਾਲ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਸਮੁੰਦਰ ਦੇ ਰਸਤੇ ਯੂਰਪ ਪਹੁੰਚਣ ਦੇ ਇਛੁੱਕ ਲੋਕਾਂ ਲਈ ਲੀਬੀਆ ਇੱਕ ਮੁੱਖ ਰਸਤਾ ਹੈ। ਅਫਰੀਕਾ ਅਤੇ ਮੱਧ ਪੂਰਬ ਵਿੱਚ ਸਥਿਤ ਮੁਲਕਾਂ ਦੇ ਲੋਕ ਆਪਣੇ ਇੱਥੇ ਚੱਲ ਰਹੀ ਜੰਗ ਅਤੇ ਅਸ਼ਾਂਤੀ ਤੋਂ ਬਚਣ ਲਈ ਲੀਬੀਆ ਦੇ ਰਸਤੇ ਯੂਰਪ ਜਾੲ ਚਾਹੁੰਦੇ ਹਨ।
ਰਿਪੋਰਟਾਂ ਮੁਤਾਬਕ ਹਾਲ ਹੀ ਦੇ ਮਹੀਨਿਆਂ ‘ਚ ਲੀਬੀਆ ‘ਚ ਸੁਰੱਖਿਆਦਸਤਿਆਂ ਨੇ ਕਥਿਤ ਤੌਰ ‘ਤੇ ਵੱਡੀ ਗਿਣਤੀ ਪਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਹੈ। ਦੱਸਣਾ ਬਣਦਾ ਹੈ ਕਿ ਪਰਵਾਸੀਆਂ ਦੇ ਸਮੁੰਦਰ ਵਿੱਚ ਡੁੱਬਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਹਾਦਸੇ ਵਾਪਰ ਚੁੱਕੇ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਜੂਨ ਮਹੀਨੇ ਵਿੱਚ ਵਾਪਰੀ ਸੀ। ਉਸ ਵੇਲੇ 79 ਪਰਵਾਸੀ ਸਮੁੰਦਰ ਵਿੱਚ ਡੁੱਬ ਗਏ ਸੀ ਤੇ ਸੈਂਕੜੇ ਲਾਪਤਾ ਹੋ ਗਏ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।