BIG NEWS : ਨਿਊਜ਼ੀਲੈਂਡ ‘ਚ ਅੱਤਵਾਦੀ ਹਮਲਾ ! ISIS ਦੇ ਜੇਹਾਦੀ ਨੇ 6 ਲੋਕਾਂ ਨੂੰ ਛੂਰਾ ਮਾਰ ਕੀਤਾ ਗੰਭੀਰ ਜ਼ਖਮੀ, ਪੁਲਿਸ ਨੇ ਹਮਲਾਵਰ ਨੂੰ ਕੀਤਾ ਢੇਰ

TeamGlobalPunjab
2 Min Read

ਵੈਲਿੰਗਟਨ :  ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕਾਊਂਟਡਾਊਨ ਸੁਪਰਮਾਰਕੀਟ ਵਿੱਚ ਇੱਕ ਹਮਲਾਵਰ ਨੇ ਛੂਰੇਬਾਜੀ ਕੀਤੀ, ਜਿਸ ਵਿੱਚ ਛੇ ਲੋਕ ਜ਼ਖਮੀ ਹੋ ਗਏ। ਪੁਲਿਸ ਨੇ ਹਮਲਾਵਰ ਨੂੰ ਮੌਕੇ ‘ਤੇ ਹੀ ਮਾਰ ਸੁੱਟਿਆ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਨਿਊ ਲਿਨ ਕਸਬੇ ਵਿੱਚ ਹੋਈ ਇਸ ਵਾਰਦਾਤ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਹਮਲਾਵਰ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਤੋਂ ਪ੍ਰੇਰਿਤ ਸੀ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਨੇ ਇਸ ਨੂੰ ਬੇਤਰਤੀਬ (ਰੈਂਡਮ) ਹਮਲਾ ਕਰਾਰ ਦਿੱਤਾ ਸੀ। ਪਹਿਲਾਂ ਪੁਲਿਸ ਨੇ ਇਸ ਨੂੰ ਅੱਤਵਾਦੀ ਘਟਨਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

- Advertisement -

 

ਪੀ.ਐਮ. ਆਰਡਰਨ ਨੇ ਕਿਹਾ ਕਿ ਅੱਜ ਜੋ ਹੋਇਆ, ਉਹ ਨਫ਼ਰਤ ਭਰਿਆ ਹੈ। ਇਹ ਨਹੀਂ ਹੋਣਾ ਚਾਹੀਦਾ ਸੀ। ਹਮਲਾਵਰ ਨੂੰ ਸ੍ਰੀਲੰਕਾ ਦਾ ਨਾਗਰਿਕ ਦੱਸਦਿਆਂ ਉਨ੍ਹਾਂ ਕਿਹਾ ਕਿ ਉਹ 2011 ਵਿੱਚ ਨਿਊਜ਼ੀਲੈਂਡ ਆਇਆ ਸੀ।

ਉਨ੍ਹਾਂ ਦੱਸਿਆ ਕਿ ਘਟਨਾ ਦੁਪਹਿਰ 2:40 ਵਜੇ ਵਾਪਰੀ। ਪੁਲਿਸ ਆਫਿਸਰਜ਼ ਨੇ ਇੱਕ ਮਿੰਟ ਦੇ ਅੰਦਰ ਹਮਲਾਵਰ ਨੂੰ ਮਾਰ ਦਿੱਤਾ।

 

- Advertisement -

‘ਕਾਊਂਟਡਾਊਨ ਮਾਲ’ ਦਾ ਉਹ ਹਿੱਸਾ ਜਿੱਥੇ ਹਮਲਾਵਰ ਨੇ ਵਾਰਦਾਤ ਨੂੰ ਅੰਜਾਮ ਦਿੱਤਾ

 

ਪੁਲਿਸ ਨੇ ਹਮਲਾਵਰ ਦੀ ਪਛਾਣ ਕਰ ਉਸ ਨੂੰ ਮਾਰਨ ਲਈ ਗੋਲੀਆਂ ਚਲਾਈਆਂ ਜੋ ਮਾਲ ਦੇ ਅੰਦਰ ਚਾਕੂ ਮਾਰ ਰਿਹਾ ਸੀ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਧਰ -ਉਧਰ ਭੱਜਣ ਲੱਗੇ।

ਸੇਂਟ ਜੌਨਸ ਐਂਬੂਲੈਂਸ ਸੇਵਾ ਨੇ ਕਿਹਾ ਕਿ ਛੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

 

ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ ਚਾਕੂ ਦਿਖਾਉਂਦੇ ਹੋਏ ਮਾਲ ਦੇ ਅੰਦਰ ਆਇਆ ਅਤੇ ਫਿਰ ਲੋਕਾਂ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।

 

ਕੋਰੋਨਾ ਵਾਇਰਸ ਦੇ ਖਤਰਨਾਕ ਡੈਲਟਾ ਰੂਪ ਦੇ ਕਾਰਨ ਆਕਲੈਂਡ ਵਿੱਚ ਇਸ ਵੇਲੇ ਤਾਲਾਬੰਦੀ ਲਾਗੂ ਹੈ। ਇਸੇ ਕਾਰਨ ਇੱਥੇ ਬਹੁਤ ਸਾਰੇ ਲੋਕ ਨਹੀਂ ਸਨ।

 

 

ਉਧਰ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਚੌਕਸੀ ਹੋਰ ਵਧਾ ਦਿੱਤੀ ਹੈ ।  ਦੂਜੇ ਪਾਸੇ ਬਜ਼ੁਰਗਾਂ ਨੂੰ ਹਿਫ਼ਾਜ਼ਤ ਨਾਲ ਘਰ ਭੇਜਣ ਪੁਲਿਸ ਪੂਰੀ ਮਦਦ ਕਰ ਰਹੀ ਹੈ।

 

 

Share this Article
Leave a comment