ਨਿਊਜ਼ ਡੈਸਕ: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਹੈ, ਜਿਸ ਵਿੱਚ ਉਹ ਵਿੱਕੀ ਕੌਸ਼ਲ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆ ਰਹੇ ਹਨ। ਅਸਲ ‘ਚ ਵਾਇਰਲ ਵੀਡੀਓ ‘ਚ ਵਿੱਕੀ ਕੌਸ਼ਲ ਇਕ ਫੈਨ ਨਾਲ ਫੋਟੋ ਕਲਿੱਕ ਕਰਵਾ ਰਹੇ ਹਨ, ਉਦੋਂ ਹੀ ਸਲਮਾਨ ਖਾਨ ਉੱਥੇ ਆਉਂਦੇ ਹਨ। ‘ਭਾਈਜਾਨ’ ਦੇ ਚਾਰੇ ਪਾਸੇ ਬਾਡੀਗਾਰਡ ਨਜ਼ਰ ਆਉਂਦੇ ਹਨ। ਇਸ ਦੌਰਾਨ ਜਿਵੇਂ ਹੀ ਉਹ ਵਿੱਕੀ ਕੌਸ਼ਲ ਦੇ ਨੇੜ੍ਹੇ ਆਉਂਦੇ ਹਨ ਤਾਂ ਉਹ ਉਸ ਵੱਲ ਦੇਖਦੇ ਹਨ ਤੇ ਕੁਝ ਬੋਲਦੇ ਵੀ ਹੈ ਪਰ ਹੱਥ ਨਹੀਂ ਮਿਲਾਉਂਦੇ। ਇਸ ਦੌਰਾਨ ਸਲਮਾਨ ਦੇ ਬਾਡੀਗਾਰਡਸ ਵਿੱਕੀ ਨੂੰ ਹੱਥ ਨਾਲ ਸਾਈਡ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਿੱਕੀ ਕੌਸ਼ਲ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ ਜਿਵੇਂ ਉਹ ਕੋਈ ਅਦਾਕਾਰ ਨਹੀਂ ਸਗੋਂ ਆਮ ਪ੍ਰਸ਼ੰਸਕ ਹੋਵੇ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਨੂੰ ਗੁੱਸਾ ਆ ਗਿਆ, ਆਓ ਦੇਖੀਏ ਵੀਡੀਓ।
ਬਾਲੀਵੁੱਡ ਐਕਟਰ ਸਲਮਾਨ ਖਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ‘ਚ ਸਲਮਾਨ ਖਾਨ ਨਾਂ ਸਿਰਫ ਵਿੱਕੀ ਕੌਸ਼ਲ ਨੂੰ ਨਜ਼ਰਅੰਦਾਜ਼ ਕਰਦੇ ਨਜ਼ਰ ਆ ਰਹੇ ਹਨ, ਸਗੋਂ ਉਨ੍ਹਾਂ ਦੇ ਬਾਡੀਗਾਰਡ ਵੀ ਵਿੱਕੀ ਨਾਲ ਦੁਰਵਿਵਹਾਰ ਕਰਦੇ ਨਜ਼ਰ ਆ ਰਹੇ ਹਨ। ਵਾਇਰਲ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਦਾ ਗੁੱਸਾ ਸਲਮਾਨ ਖਾਨ ‘ਤੇ ਫੁੱਟ ਗਿਆ ਹੈ।
Bhai Ka Swag 😎🔥💪🏼 This video of #SalmanKhan𓃵 and #VickyKaushal’s interaction has gone VIRAL 😃💯🔥🙈📸
Check it out! pic.twitter.com/DMDVXlgfYq
— Pinkvilla (@pinkvilla) May 26, 2023
ਇੱਕ ਯੂਜ਼ਰ ਨੇ ਲਿਖਿਆ, ‘ਭਰਾ ਉਹ ਵੀ ਐਕਟਰ ਹੈ, ਸਲਮਾਨ ਦਾ ਬਾਡੀਗਾਰਡ ਉਸ ਨਾਲ ਇਸ ਤਰ੍ਹਾਂ ਕਿਵੇਂ ਦੇ ਸਕਦਾ ਹੈ।’ ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ‘ਹੁਣ ਸਲਮਾਨ ਖਾਨ ‘ਤੇ ਸਟਾਰਡਮ ਦਾ ਭੂਤ ਆ ਗਿਆ ਹੈ। ਉਸ ਨੇ ਵਿੱਕੀ ਨਾਲ ਹੱਥ ਵੀ ਨਹੀਂ ਮਿਲਾਇਆ ਤੇ ਉਹ ਕਿੰਨੀ ਚੰਗੀ ਤਰ੍ਹਾਂ ਮਿਲ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.