ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ‘ਤੇ ਲਗੀ ਰੋਕ, ਅਜੇ ਨਹੀਂ ਹੋਵੇਗਾ ਰਿਲੀਜ਼

Rajneet Kaur
2 Min Read

ਚੰਡੀਗੜ੍ਹ:  ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’  ‘ਤੇ ਮਾਨਸਾ ਦੀ ਅਦਾਲਤ ਵੱਲੋਂ ਰੋਕ ਲਗਾ ਦਿੱਤੀ ਗਈ ਹੈ।  ਪਰਿਵਾਰ ਵਲੋਂ ਇਤਰਾਜ਼ ਕਰਨ ‘ਤੇ ਅਦਾਲਤ ਸਿੱਧੂ ਮੂਸੇਵਾਲਾ ਦੇ ਕੁੱਝ ਗੀਤਾਂ ‘ਤੇ ਪਹਿਲਾਂ ਵੀ ਰੋਕ ਲਗਾ ਚੁੱਕੀ ਹੈ। ਜਿਨ੍ਹਾਂ ਗੀਤਾਂ ਨੂੰ ਪਰਿਵਾਰ ਦੀ ਆਗਿਆ ਤੋਂ ਬਾਅਦ ਵੀ ਰਿਲੀਜ਼ ਕੀਤਾ ਗਿਆ ਸੀ।

ਗੀਤ ‘ਜਾਂਦੀ ਵਾਰ’ ‘ਤੇ ਹੱਕ ਜਤਾਉਂਦਿਆਂ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪਟੀਸ਼ਨ ਦਾਇਰ ਕਰਕੇ ਅਦਾਲਤ ਨੂੰ  ਕੰਪਨੀ ਅਤੇ ਮਿਊਜ਼ਿਕ ਪ੍ਰਡਿਊਸਰ ਡਾਇਰੈਕਟਰਾਂ ਵਲੋਂ ਇਹ ਗੀਤ ਉਨ੍ਹਾਂ ਦੀ ਮਰਜੀ ਤੋਂ ਬਿਨਾਂ ਰਿਲੀਜ਼ ਨਾ ਕਰਨ ਦੀ ਅਪੀਲ ਕੀਤੀ ਸੀ।  ‘ਜਾਂਦੀ ਵਾਰ’ ਗੀਤ ‘ਤੇ ਅਦਾਲਤ ਨੇ ਕੁੱਝ ਸਮਾਂ ਪਹਿਲਾਂ ਪਟੀਸ਼ਨ ਦਾਇਰ ਹੋਣ ਤੋਂ ਬਾਅਦ ਕੰਪਨੀ ਅਤੇ ਪ੍ਰੋਡਿਊਸਰ ਡਾਇਰੈਕਟਰਾਂ ਨੂੰ ਇਸ ’ਤੇ ਆਪਣਾ ਪੱਖ ਰੱਖਣ ਲਈ ਕਿਹਾ ਸੀ। ਪਰ ਅਜੇ ਤੱਕ ਮਾਣਯੋਗ ਅਦਾਲਤ ‘ਚ ਕੋਈ ਪੱਖ ਨਹੀਂ ਰੱਖਿਆ ਗਿਆ। ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਸੁਮਿਤ ਭੱਲਾ ਦੀ ਅਦਾਲਤ ਵਲੋਂ ਸਿੱਧੂ ਮੂਸੇਵਾਲਾ ਦੇ ਗੀਤ ‘ਜਾਂਦੀ ਵਾਰ’ ਨੂੰ ਰਿਲੀਜ਼ ਕਰਨ ‘ਤੇ 16 ਦਸੰਬਰ ਤੱਕ ਰੋਕ ਲਗਾ ਦਿੱਤੀ  ਹੈ।

ਦੱਸ ਦੇਈਏ ਕਿ ਆਉਣ ਵਾਲੇ ਸਮੇ ‘ਚ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਜਾਂਦੀ ਵਾਰ’ ਮਰਚੈਂਟ ਕੰਪਨੀ ਵਲੋਂ ਰਿਲੀਜ਼ ਕੀਤਾ ਜਾਵੇਗਾ। ਜਿਸ ਨੂੰ ਲੈ ਕੇ ਮਿਊਜ਼ਿਕ ਇੰਡਸਟਰੀ ‘ਚ ਕਾਫ਼ੀ ਚਰਚਾ ਹੋ ਰਹੀ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment