ਜੈਸਮਿਨ ਭਸੀਨ ਨੇ ਖੋਲ੍ਹਿਆ ਭਾਰਤੀ ਦੇ ਪਤਲੇ ਹੋਣ ਦਾ ਰਾਜ, ਸਿਕਰੇਟ ਖਾਣੇ ਦੀ ਵੀਡੀਓ ਕੀਤੀ ਸ਼ੇਅਰ

TeamGlobalPunjab
2 Min Read

ਨਿਊਜ਼ ਡੈਸਕ: ਕਾਮੇਡੀਅਨ ਭਾਰਤੀ ਸਿੰਘ ਇਨ੍ਹੀ ਦਿਨੀਂ ਆਪਣਾ ਭਾਰ ਘਟਾਉਣ ਨੂੰ ਲੈ ਕੇ ਖਬਰਾਂ ਵਿੱਚ ਛਾਈ ਹੋਈ ਹੈ। ਕਪਿਲ ਸ਼ਰਮਾ ਦੇ ਸੈੱਟ ‘ਤੇ ਭਾਰਤੀ ਸਿੰਘ ਦਾ ਟਰਾਂਸਫਾਰਮੇਸ਼ਨ ਦੇਖ ਕੇ ਦਰਸ਼ਕਾਂ ਤੋਂ ਲੈ ਕੇ ਟੀਵੀ ਸਿਤਾਰੇ ਵੀ ਹੈਰਾਨ ਹਨ। ​91 ਕਿੱਲੋ ਦੀ ਭਾਰਤੀ ਹੁਣ 76 ਕਿੱਲੋ ਦੀ ਹੋ ਗਈ ਹੈ। ਭਾਰਤੀ ਨੇ ਕਿੰਝ ਆਪਣਾ 15 ਕਿੱਲੋ ਭਾਰ ਘੱਟ ਕੀਤਾ ਹੈ, ਇਸ ਦਾ ਖੁਲਾਸਾ ਉਨ੍ਹਾਂ ਦੀ ਬੇਸਟ ਫਰੈਂਡ ਅਤੇ ਅਦਾਕਾਰਾ ਜੈਸਮਿਨ ਭਸੀਨ ਨੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੀਤਾ ਹੈ।

ਜੈਸਮਿਨ ਭਸੀਨ ਨੇ ਆਪਣੇ ਇੰਸਟਾਗਰਾਮ ‘ਤੇ ਭਾਰਤੀ ਦੇ ਡਿਨਰ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਖੁਦ ਜੈਸਮੀਨ ਭਸੀਨ ਨੇ ਬਣਾਇਆ ਹੈ। ਕਲਿੱਪ ਵਿੱਚ ਭਾਰਤੀ ਆਪਣੀ ਡਿਨਰ ਪਲੇਟ ਸਜਾਉਂਦੀ ਨਜ਼ਰ ਆ ਰਹੀ ਹੈ। ਚੌਲਾਂ ਨਾਲ ਭਰੀ ਪਲੇਟ ਦਿਖਾਉਂਦੇ ਹੋਏ ਭਾਰਤੀ ਕਹਿੰਦੀ ਹੈ- ਇਹ ਮੈਂ ਪਾਇਆ ਘਿਓ। ਭਾਰਤੀ ਜਿਵੇਂ ਚਾਵਲ ‘ਤੇ ਦਾਲ ਪਾਉਣਾ ਸ਼ੁਰੂ ਕਰਦੀ ਹੈ ਉਦੋਂ ਜੈਸਮੀਨ ਕਹਿੰਦੀ ਹੈ- ਘਿਓ ਦੇ ਤੜਕੇ ਵਾਲੀ ਦਾਲ।

 

View this post on Instagram

 

- Advertisement -

A post shared by jaslyians (@jasly_jaslyians_forever)

ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਾਲ ਹੀ ਵਿੱਚ ਭਾਰਤੀ ਨੇ ਟਰਾਂਸਫਾਰਮੇਸ਼ਨ ਵਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਇੰਟਰਮਿਟੇਂਟ ਫਾਸਟਿੰਗ ਨਾਲ ਆਪਣਾ ਭਾਰ ਘਟ ਕੀਤਾ ਹੈ ਹਨ। ਭਾਰਤੀ ਅਨੁਸਾਰ, ਸ਼ਾਮ 7 ਵਜੇ ਤੋਂ ਲੈ ਕੇ ਅਗਲੇ ਦਿਨ ਦੁਪਹਿਰ 12 ਵਜੇ ਤੱਕ ਖਾਣੇ ਵਿੱਚ ਗੈਪ ਰੱਖਦੀ ਹੈ। ਇਸ ਦੌਰਾਨ ਉਹ ਪਾਣੀ ਪੀ ਕੇ ਆਪਣਾ ਦਿਨ ਕੱਟਦੀ ਹੈ।

TAGGED:
Share this Article
Leave a comment