ਰੋਜ਼ਾਨਾ ਗਰਮ ਪਾਣੀ ਪੀਣ ਦੇ ਫਾਇਦੇ ਜ਼ੁਕਾਮ ਖਾਂਸੀ ਤੋਂ ਮਿਲੇ ਰਾਹਤ

Global Team
3 Min Read

ਨਿਊਜ ਡੈਸਕ : ਪਾਣੀ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਸਾਨੂੰ ਹਰ ਮੌਸਮ ਵਿਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ [ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚੋ ਵਾਧੂ ਪਦਾਰਥ ਬਾਹਰ ਨਿਕਲਦੇ ਹਨ। ਪਾਣੀ ਸਾਡੇ ਜੀਵਨ ਦਾ ਅਧਾਰ ਹਨ । ਸਾਡੇ ਸਰੀਰ ਵਿਚ ਜਦੋ ਪਾਣੀ ਦੀ ਕਮੀ ਹੁੰਦੀ ਹੈ ਤਾਂ ਉਸ ਕਮੀ ਨੂੰ ਵੀ ਦਿਨ ਵਿਚ ਪੀਤਾ ਵੱਧ ਤੋਂ ਵੱਧ ਹੀ ਦੂਰ ਕਰਦਾ ਹੈ। ਪਾਣੀ ਹਰ ਸਮਸਿਆ ਦਾ ਹੱਲ ਹੈ । ਕੋਸਾ ਪਾਣੀ ਸਰੀਰ ਲਈ ਹੋਰ ਵੀ ਲਾਭਦਾਇਕ ਹੈ । ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਦਿਨ ਵਿਚ ਤਾਜ਼ਾ ਮਹਿਸੂਸ ਕਰਦੇ ਹਾਂ ਨਾਲ ਹੀ ਕਈ ਬਿਮਾਰੀਆਂ ਤੋਂ ਛੁਟਕਾਰਾ ਵੀ ਮਿਲਦਾ ਹੈ । ਸਿਹਤਮੰਦ ਰਹਿਣ ਲਈ ਪਾਣੀ ਬਹੁਤ ਜਰੂਰੀ ਹੈ[ ਆਓ ਜਾਣਦੇ ਹਾਂ ਪਾਣੀ ਦੇ ਫਾਇਦੇ -.
ਭਾਰ ਘਟਣ ਵਿਚ ਮਦਦ –
ਪਾਣੀ ਭਾਰ ਘਟਾਉਣ ਵਿੱਚ ਸਾਡੀ ਮਦਦ ਕਰਦਾ ਹੈ । ਰੋਜ਼ਾਨਾ ਕੋਸਾ ਪਾਣੀ ਪੀਣ ਨਾਲ ਸਾਡੇ ਸਰੀਰ ਦੀ ਵਾਧੂ ਚਰਬੀ ਪੀਸੀਨੇ ਰਾਹੀ ਬਾਹਰ ਨਿਕਲਦੀ ਹੈ । ਜਿਸ ਨਾਲ ਸਾਡੇ ਸਰੀਰ ਦਾ ਭਾਰ ਘਟ ਹੋ ਜਾਂਦਾ ਹੈ ।ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਕੋਸੇ ਪਾਣੀ ਦਾ ਸੇਵਨ ਕਰੋ ।
ਪਾਚਣ ਪ੍ਰਣਾਲੀ ਨੂੰ ਠੀਕ ਰੱਖਣਾ –
ਸਵੇਰੇ ਹਰ ਰੋਜ ਕੋਸਾ ਪਾਣੀ ਪੀਣ ਨਾਲ ਸਾਡਾ ਪਾਚਨ ਸਿਸਟਮ ਠੀਕ ਰਹਿੰਦਾ ਹੈ[ ਜਦੋ ਰਾਤ ਦੇ ਖਾਣੇ ਤੋਂ ਬਾਅਦ ਤੇ ਸਵੇਰ ਉੱਠਣ ਤੋਂ ਪਹਿਲਾ ਕੋਸਾ ਪਾਣੀ ਪੀਂਦੇ ਹਾਂ ਤਾਂ ਸਾਡੇ ਅੰਦਰੋਂ ਵਾਧੂ ਪਦਾਰਥ ਪਿਸ਼ਾਬ ਰਾਹੀ ਬਾਹਰ ਨਿਕਲਦਾ ਹੈ । ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਪਾਚਣ ਵਰਗੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ।
ਚਮੜੀ ਤੇ ਨਿਖਾਰ –
ਰੋਜ਼ਾਨਾ 10 ਤੋਂ 12 ਗਿਲਾਸ ਪਾਣੀ ਦੇ ਪੀਣ ਨਾਲ ਚਮੜੀ ਵਿਚ ਨਿਖਾਰ ਤਾ ਆਉਦਾ ਹੀ ਹੈ [ ਉਸਦੇ ਨਾਲ ਹੀ ਮੂੰਹ ਤੇ ਹੋਏ ਕਿੱਲ ਮੁਹਾਸੇ ਵੀ ਖ਼ਤਮ ਹੁੰਦੇ ਹਨ ਤੇ ਚਿਹਰਾ ਸਾਫ਼ ਹੋ ਜਾਂਦਾ ਹੈ [
ਜ਼ੁਕਾਮ ਤੇ ਗਲੇ ਦੀ ਬਿਮਾਰੀ ਤੋਂ ਰਾਹਤ –
ਕੋਸਾ ਪਾਣੀ ਪੀਣ ਨਾਲ ਸਾਡੇ ਅੰਦਰ ਪੈਦਾ ਹੋਇਆ ਰੇਸ਼ਾ ਖਤਮ ਹੁੰਦਾ ਹੈ[ ਜਿਸ ਨਾਲ ਸਾਡਾ ਗਲਾ ਸਾਫ਼ ਤੇ ਜ਼ੁਕਾਮ ਤੋਂ ਰਾਹਤ ਮਿਲਦੀ ਹੈ[ ਗਰਮ ਪਾਣੀ ਦੀ ਭਾਫ਼ ਲੈਣ ਨਾਲ ਜ਼ੁਕਾਮ ਤੇ ਖਾਂਸੀ ਤੋਂ ਬਹੁਤ ਆਰਾਮ ਮਿਲਦਾ ਹੈ ।
ਘਰ ਦੇ ਕੰਮ ਕਰਨ ਵਿਚ ਮਦਦ –
ਪਾਣੀ ਸਾਡੇ ਘਰ ਦੇ ਬਹੁਤ ਸਾਰੇ ਕੰਮਾਂ ਵਿੱਚ ਵਰਤਿਆ ਜਾਂਦਾ ਹੈ [ ਅਸੀਂ ਘਰ ਦਾ ਹਰ ਕੰਮ ਕਰਨ ਲਈ ਪਾਣੀ ਦੀ ਵਰਤੋਂ ਕਰਦੇ ਹਾਂ । ਪਾਣੀ ਬਿਨ੍ਹਾਂ ਮੁਨੱਖ ਦੀ ਜ਼ਿੰਦਗੀ ਅਧੂਰੀ ਹੈ [ ਪਾਣੀ ਦੀ ਵਰਤੋਂ ਕਰਦੇ ਸਮੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਪਾਣੀ ਨੂੰ ਵਾਧੂ ਖ਼ਰਾਬ ਨਾ ਕੀਤਾ ਜਾਵੇ ।

Share This Article
Leave a Comment