ਵਿਜਾਗ ਗੈਸ ਲੀਕ ਕਾਂਡ ਨਾ ਪਸੀਜਿਆ ਸੁਪਰਸਟਾਰਾਂ ਦਾ ਦਿਲ, ਟਵੀਟ ਕਰ ਕੀਤਾ ਦੁੱਖ ਦਾ ਪ੍ਰਗਟਾਵਾ!

TeamGlobalPunjab
2 Min Read

ਵਿਜਾਗ : ਆਂਧਰਾ ਪ੍ਰਦੇਸ਼ (ਆਂਧਰਾ ਪ੍ਰਦੇਸ਼) ਦੇ ਵਿਜਾਗ ਵਿਚ ਐਲਜੀ ਪੋਲੀਮਰਸ ਇੰਡੀਆ ਪ੍ਰਾਈਵੇਟ ਲਿਮਟਿਡ ਦੇ ਕੈਮੀਕਲ ਪਲਾਂਟ ਵਿਚ ਵਿਜਾਗ ਗੈਸ ਲੀਕ ਹੋਣ ਕਾਰਨ ਵਾਪਰੇ ਹਾਦਸੇ ਨੇ ਲੋਕਾਂ ਦੇ ਮਨਾਂ ਉੱਪਰ ਗਹਿਰਾ ਅਸਰ ਕੀਤਾ ਹੈ। ਇਸ ਘਟਨਾ ਤੇ ਦੇਸ਼ ਦਾ ਹਰ ਨਾਗਰਿਕ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ।

ਦਸ ਦੇਈਏ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਦੌਰਾਨ 8 ਲੋਕਾਂ ਦੀ ਜਾਨ ਚਲੀ ਗਈ ਜਦੋਂ ਕਿ ਤਕਰੀਬਨ 200 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੁਖਾਂਤ ਤੇ ਫਿਲਮੀ ਸਿਤਾਰੇ ਵੀ ਪ੍ਰਤੀਕ੍ਰਿਆ ਦੇ ਰਹੇ ਹਨ। ਸਾਉਥ ਦੀਆਂ  ਫਿਲਮਾਂ ਦੀ ਸੁਪਰਸਟਾਰ ਤਮੰਨਾ ਭਾਟੀਆ ਅਤੇ ਰਕੂਲ ਪ੍ਰੀਤ ਸਿੰਘ ਨੇ ਵੀ ਟਵੀਟ ਕਰਕੇ ਇਸ ਘਟਨਾ ਬਾਰੇ ਦੁੱਖ ਪ੍ਰਗਟ ਕੀਤਾ ਹੈ।

ਤਮੰਨਾ ਭਾਟੀਆ ਨੇ ਵਿਜਾਗ ਗੈਸ ਲੀਕ ਦੀ ਘਟਨਾ ‘ਤੇ ਟਵੀਟ ਕਰਦਿਆਂ ਲਿਖਿਆ ਕਿ,’ ਜਿਵੇਂ ਹੀ ਉਹ ਸਵੇਰੇ ਜਾਗੀ ਤਾਂ ਵਿਜਾਗ ਗੈਸ ਲੀਕ ਦੀ ਘਟਨਾ ਸੁਰਖੀਆਂ ‘ਚ ਸੀ। ਮੇਰੀ ਉਨ੍ਹਾਂ ਦੇ ਪ੍ਰਤੀ ਹਮਦਰਦੀ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਇਸ ਘਟਨਾ ਵਿਚ ਗੁਆ ਦਿੱਤੇ ਹਨ ਅਤੇ ਹਸਪਤਾਲ ਵਿੱਚ ਦਾਖਲ ਲੋਕਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦੇ ਹਾਂ।

ਰਕੂਲ ਪ੍ਰੀਤ ਸਿੰਘ ਨੇ ਵਿਜਾਗ ਗੈਸ ਲੀਕ ‘ਤੇ ਆਪਣੇ ਟਵੀਟ ਵਿਚ ਲਿਖਿਆ,’ ਵਿਜਾਗ ਗੈਸ ਲੀਕ ਘਟਨਾ ਤੋਂ ਬਹੁਤ ਦੁਖੀ ਹਾਂ । ਇਸ ਦੁਖਾਂਤ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਮੈਂ ਪ੍ਰਾਰਥਨਾ ਕਰਦੀ ਹਾਂ । ਆਸ ਹੈ ਕਿ ਸਥਿਤੀ ਨੂੰ ਜਲਦ ਹੀ ਕਾਬੂ ‘ਚ ਲਿਆਂਦਾ ਜਾਵੇਗਾ ।

Share this Article
Leave a comment