ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ ਪਾਕਿਸਤਾਨ

TeamGlobalPunjab
2 Min Read

ਇਸਲਾਮਾਬਾਦ: ਪਾਕਿਸਤਾਨ ਟਾਈਫਾਈਡ ਦੇ ਨਵੇਂ ਟੀਕੇ ਦੀ ਸ਼ੁਰੂਆਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੰਦੇ ਦੱਸਿਆ ਕਿ ਪਾਕਿਸਤਾਨ ਦੇ ਸਿਹਤ ਅਧਿਕਾਰੀਆਂ ਨੂੰ ਦੇਸ਼ ਵਿੱਚ ਵੱਡੇ ਪੱਧਰ ‘ਤੇ ਟਾਈਫਾਇਡ ਦੇ ਫੈਲਣ ਦੀ ਜਾਣਕਾਰੀ ਮਿਲੀ ਸੀ।

ਸੇਲਮੋਨੇਲਾ ਟਾਇਫੀ ਬੈਕਟੀਰੀਆ ਦੀ ਇੱਕ ਅਜਿਹੀ ਕਿਸਮ ਆਈ ਸੀ, ਜਿਸਦੀ ਚਪੇਟ ਵਿੱਚ ਦੇਸ਼ ‘ਚ ਨਵੰਬਰ 2016 ਤੋਂ ਲਗਭਗ 11 ਹਜ਼ਾਰ ਲੋਕ ਆ ਗਏ ਸਨ। ਦੱਸਣਯੋਗ ਹੈ ਕਿ ਦੇਸ਼ ਦਾ ਸਿੰਧ ਸੂਬਾ ਇਸ ਰੋਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

ਕਰਾਚੀ ਵਿੱਚ ਇੱਕ ਪ੍ਰੋਗਰਾਮ ਵਿੱਚ ਟਾਇਫਾਇਡ ਕਾਂਜੁਗੇਟ ਵੈਕਸੀਨ ( Typhoid Conjugate Vaccine ) ਟੀਕੇ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਸਿਹਤ ਸਬੰਧੀ ਮਾਮਲਿਆਂ ‘ਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਜਫਰ ਮਿਰਜਾ ਤੇ ਰਾਜਸੀ ਸਿਹਤ ਮੰਤਰੀ ਅਜਰਾ ਫਜਲ ਪੇਚੂਹੋ ਮੌਜੂਦ ਸਨ। ਮਿਰਜਾ ਨੇ ਕਿਹਾ ਕਿ ਪਾਕਿਸਤਾਨ ਟੀਵੀਸੀ ਨੂੰ ਆਪਣੇ ਨਿਯਮਤ ਟੀਕਾਕਰਨ ਸਮਾਗਮ ‘ਚ ਸ਼ਾਮਲ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ।

- Advertisement -

ਟਾਈਫਾਇਡ ਇੱਕ ਅਜਿਹਾ ਦਾ ਬੁਖਾਰ ਹੈ, ਜੋ ਦੂਸ਼ਿਤ ਪਾਣੀ ਨਾਲ ਨਹਾਉਣ ਜਾਂ ਪਾਣੀ ਦਾ ਪ੍ਰਯੋਗ ਖਾਣ ਵਿੱਚ ਕਰਨ ਨਾਲ ਹੁੰਦਾ ਹੈ। ਇਹ ਸੇਲਮੋਨੇਲਾ ਟਾਇਫਾਈ ਬੈਕਟੀਰੀਆ ਦੁਆਰਾ ਫੈਲਦਾ ਹੈ। ਇਹ ਬੈਕਟੀਰੀਆ ਖਾਣ ਜਾਂ ਪਾਣੀ ਦੇ ਜਰਿਏ ਹੀ ਇੱਕ ਥਾਂ ਤੋਂ ਦੂਜੀ ਥਾਂ ‘ਤੇ ਹੋਰ ਲੋਕਾਂ ਤੱਕ ਪੁੱਜਦਾ ਹੈ। ਵੈਸੇ ਕਈ ਵਾਰ ਮੌਸਮ ‘ਚ ਬਦਲਾਅ ਕਾਰਨ ਵੀ ਇਹ ਬੁਖਾਰ ਹੋ ਜਾਂਦਾ ਹੈ। ਇੰਨਾ ਹੀ ਨਹੀਂ , ਜੇਕਰ ਘਰ ਵਿੱਚ ਕਿਸੇ ਇੱਕ ਮੈਂਬਰ ਨੂੰ ਟਾਈਫਾਇਡ ਹੁੰਦਾ ਹੈ ਤਾਂ ਹੋਰ ਮੈਬਰਾਂ ਨੂੰ ਵੀ ਇਸਦੇ ਹੋਣ ਦਾ ਖ਼ਤਰਾ ਹੁੰਦਾ ਹੈ।

Share this Article
Leave a comment