ਨਿਊਜ਼ ਡੈਸਕ : ਚਿਹਰੇ ਤੇ ਚਮਕ ਲਿਆਉਣ ਲਈ ਲੋਕ ਕੀ ਨਹੀਂ ਕਰਦੇ। ਕਈ ਵਾਰ ਉਹ ਪਾਰਲਰ ਜਾ ਕੇ ਕਲੀਨਅੱਪ, ਮਸਾਜ, ਫੇਸ਼ੀਅਲ ਵਰਗੇ ਟ੍ਰੀਟਮੈਂਟ ਕਰਵਾਉਂਦੇ ਹਨ ਅਤੇ ਕਈ ਵਾਰ ਚਿਹਰੇ ਨੂੰ ਚਮਕਦਾਰ ਬਣਾਉਣ ਲਈ ਘਰ ੋਚ ਹੀ ਹਰ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਤੁਸੀਂ ਚਿਹਰੇ ਨੂੰ ਨਿਖਾਰਨ ਲਈ ਕੁਝ ਕੁਦਰਤੀ ਪਾਊਡਰਾਂ ਦੀ ਵਰਤੋਂ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਕੁਦਰਤੀ ਪਾਊਡਰਾਂ ਬਾਰੇ ਜੋ ਚਿਹਰੇ ਦੀ ਗੁਆਚੀ ਹੋਈ ਚਮਕ ਵਾਪਸ ਲਿਆਉਂਦੇ ਹਨ।
- ਚੰਦਨ ਪਾਊਡਰ ਇੱਕ ਵਧੀਆ ਕੁਦਰਤੀ ਸੁੰਦਰਤਾ ਦਾ ਉਤਪਾਦ ਹੈ। ਇਸ ਨਾਲ ਚਿਹਰੇ ਤੇ ਚਮਕ ਤਾਂ ਆਵੇਗੀ ਹੀ ਨਾਲ ਹੀ ਮੁਹਾਸੇ ਵੀ ਨਹੀਂ ਹੋਣਗੇ।ਇਸ ਤੋਂ ਇਲਾਵਾ ਦਾਗ ਧੱਬੇ ਵੀ ਗਾਇਬ ਹੋ ਜਾਣਗੇ। ਹਫ਼ਤੇ ਵਿੱਚ ਇੱਕ ਵਾਰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।
- ਇਸ ਤੋਂ ਇਲਾਵਾ ਗੁਲਾਬ ਜਲ ਦੀਆਂ ਦੋ ਬੂੰਦਾਂ ਅਤੇ ਮੁਲਤਾਨੀ ਮਿੱਟੀ ਵੀ ਇੱਕ ਵਧੀਆ ਪ੍ਰੋਡਕਟ ਹੈ। ਇਨ੍ਹਾਂ ਨੂੰ ਮਿਲਾ ਕੇ ਇੱਕ ਪੈਕ ਤਿਆਰ ਕਰੋ, ਫਿਰ ਇਸ ਨੂੰ ਚਿਹਰੇ ਅਤੇ ਗਰਦਨ ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ ਤੋਂ ਤੇਲ ਨਿਕਲ ਜਾਵੇਗਾ ਅਤੇ ਚਿਹਰੇ ਤੇ ਅਲਗ ਹੀ ਚਮਕ ਹੋਵੇਗੀ।
- ਕਾਲੇ ਧੱਬੇ, ਅਤੇ ਝੁਰੜੀਆਂ ਦੂਰਨ ਕਰਨ ਅਤੇ ਚਿਹਰੇ ਨੂੰ ਨਿਖਾਰਨ ਲਈ ਹਲਦੀ, ਆਟਾ ਅਤੇ ਕਰੀਮ ਨੂੰ ਮਿਲਾ ਕੇ ਪੈਕ ਵੀ ਲਗਾਇਆ ਜਾ ਸਕਦਾ ਹੈ।
- ਇਸ ਦੇ ਨਾਲ ਹੀ ਨਿੰਮ ਦਾ ਪਾਊਡਰ ਵੀ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ। ਜੇਕਰ ਇਸ ਦੇ ਪਾਊਡਰ ਤੋਂ ਬਣੇ ਪੇਸਟ ਨੂੰ ਹਫਤੇ ਚ ਇਕ ਵਾਰ ਫੇਸ ਪੈਕ ਦੇ ਰੂਪ ਚ ਲਗਾਇਆ ਜਾਵੇ ਤਾਂ ਇਸ ਨਾਲ ਕਾਲੇ ਧੱਬੇ, ਪਿਗਮੈਂਟੇਸ਼ਨ, ਦਾਗ ਧੱਬੇ ਘੱਟ ਹੋ ਜਾਂਦੇ ਹਨ। ਇਸ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ।ਆਂਵਲਾ ਪਾਊਡਰ ਚਿਹਰੇ ਲਈ ਵੀ ਚੰਗਾ ਹੁੰਦਾ ਹੈ। ਦਹੀਂ, ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ, ਇਸ ਨਾਲ ਚਿਹਰਾ ਗਹਿਰਾ ਸਾਫ਼ ਹੋ ਜਾਵੇਗਾ।