ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਨੇ ਕੁਝ ਇਸ ਤਰ੍ਹਾਂ ਮਨਾਈ ਆਪਣੇ ਵਿਆਹ ਦੀ 36ਵੀਂ ਵਰ੍ਹੇਗੰਢ, ਦੇਖੋ ਵੀਡੀਓ

TeamGlobalPunjab
2 Min Read

ਨਿਊਜ਼ ਡੈਸਕ : ਜੇਕਰ ਕੋਈ ਅੱਜ ਬਾਲੀਵੁੱਡ ਦਾ ਸਭ ਤੋਂ ਫਿਟ ਅਤੇ ਖੂਬਸੂਰਤ ਅਦਾਕਾਰ ਹੈ ਤਾਂ ਉਹ ਹੈ ਅਨਿਲ ਕਪੂਰ ਹੈ। ਅਨਿਲ ਕਪੂਰ ਅੱਜ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ‘ਤੇ ਰਾਜ਼ ਕਰਦੇ ਹਨ। 62 ਸਾਲ ਦੇ ਅਨਿਲ ਕਪੂਰ ਅੱਜ ਵੀ  32 ਸਾਲ ਦੇ ਦਿਖਦੇ ਹਨ। ਅਨਿਲ ਕਪੂਰ ਦੀ ਆਪਣੀ ਜ਼ਿੰਦਗੀ ਦੀ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਚਾਹੇ ਇਹ ਇੱਕ ਪ੍ਰੇਮ ਕਹਾਣੀ ਹੈ ਜਾਂ ਕਰੀਅਰ ਵਿੱਚ ਉਨ੍ਹਾਂ ਦੇ ਸੰਘਰਸ਼ ਦੀ ਕਹਾਣੀ।

ਅਨਿਲ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਕਪੂਰ ਨੇ ਅੱਜ ਆਪਣੇ ਵਿਆਹ ਦੀ 36ਵੀਂ ਵਰੇਗੰਢ ਮਨਾਈ। ਆਪਣੇ ਵਿਆਹ ਦੀ ਵਰੇਗੰਢ ਮੌਕੇ ਅਨਿਲ ਕਪੂਰ ਨੇ ਬਹੁਤ ਸਾਰੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਇੱਕ ਆਡੀਓ ਕਲਿੱਪ ਵੀ ਪੋਸਟ ਕੀਤਾ ਹੈ। ਜਿਸ ‘ਚ ਉਹ ਆਪਣੀ ਲਵ ਸਟੋਰੀ ਤੇ ਪ੍ਰਪੋਜਲ ਬਾਰੇ ਦੱਸ ਰਹੇ ਹਨ।

ਬਾਲੀਵੁੱਡ ਦੇ ਅਦਾਕਾਰ ਅਨਿਲ ਕਪੂਰ ਨੇ ਲਵ ਮੈਰਿਜ ਕੀਤੀ ਸੀ ਪਰ ਉਨ੍ਹਾਂ ਦੀ ਮੈਰਿਜ ਸਟੋਰੀ ਬਾਰੇ ਜ਼ਿਆਦਾਤਰ ਲੋਕ ਨਹੀਂ ਜਾਣਦੇ। ਜਿਸ ਕਾਰਨ ਉਨ੍ਹਾਂ ਨੇ ਆਪਣੇ ਵਿਆਹ ਦੀ ਵਰੇਗੰਢ ‘ਤੇ ਆਪਣੀ ਲਵ ਸਟੋਰੀ ਨੂੰ ਪੂਰੀ ਦੁਨੀਆ ਦੇ ਸਾਹਮਣੇ ਸਾਂਝਾ ਕਰ ਦਿੱਤਾ ਹੈ। ਉਨ੍ਹਾਂ ਦੇ ਦੱਸਿਆ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ, ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ ਤੇ ਪਿਆਰ ਦੋਵਾਂ ‘ਚੋਂ ਕਿਸੇ ਇੱਕ ਨੂੰ ਚੁਣਨਾ ਸੀ। ਅਨਿਲ ਕਪੂਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਆਰ ਲਈ ਆਪਣਾ ਕਰੀਅਰ ਦਾਅ ‘ਤੇ ਲਗਾ ਦਿੱਤਾ ਸੀ। ਇਸ ਦੇ ਨਾਲ ਹੀ ਬੇਟੀ ਸੋਨਮ ਕਪੂਰ ਨੇ ਆਪਣੇ ਮਾਤਾ-ਪਿਤਾ ਦੀ ਵਿਆਹ ਦੀ ਵਰੇਗੰਢ  ‘ਤੇ ਮੁਬਾਰਕਾਂ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ਪੇਜ਼ ‘ਤੇ ਫੋਟੋ ਸ਼ੇਅਰ ਕੀਤੀ ਹੈ।

Share this Article
Leave a comment