ਨਿਊਜ਼ ਡੈਸਕ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੱਲੇਬਾਜ਼ ਐੱਮਐੱਸ ਧੋਨੀ ਨੇ ਕ੍ਰਿਕਟ ਦੀ ਦੁਨੀਆ ’ਚ ਖ਼ਾਸ ਜਗ੍ਹਾ ਹਾਸਿਲ ਕਰਨ ਤੋਂ ਬਾਅਦ ਹੁਣ ਫਿਲਮੀ ਦੁਨੀਆ ’ਚ ਐਂਟਰੀ ਕਰ ਲਈ ਹੈ।ਮਿਲੀ ਜਾਣਕਾਰੀ ਅਨੁਸਾਰ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਦਾ ਪ੍ਰੋਡਕਸ਼ਨ ਹਾਊਸ ਧੋਨੀ ਇੰਟਰਟੇਨਮੈਂਟ ਇਕ ਤਾਮਿਲ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ ।
ਐੱਮਐੱਸ ਧੋਨੀ ਦੇ ਪ੍ਰੋਡਕਸ਼ਨ ਹਾਊਸ ਨੇ ਦੀਵਾਲੀ ਦੇ ਮੌਕੇ ’ਤੇ ਇਕ ਪ੍ਰੈੱਸ ਨੋਟ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਧੋਨੀ ਪ੍ਰੋਡਕਸ਼ਨ ਤਾਮਿਲ ‘ਚ ਆਪਣੀ ਪਹਿਲੀ ਪਰਿਵਾਰਕ ਡਰਾਮਾ ਫੀਚਰ ਫਿਲਮ ਬਣਾਉਣ ਜਾ ਰਿਹਾ ਹੈ। ਫਿਲਮ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਅਤੇ ਜਲਦੀ ਹੀ ਨਿਰਮਾਤਾਵਾਂ ਵੱਲੋਂ ਇਸ ਫੈਮਿਲੀ ਡਰਾਮਾ ਫਿਲਮ ਦੀ ਕਾਸਟ ਅਤੇ ਕਰੂ ਦਾ ਐਲਾਨ ਕੀਤਾ ਜਾਵੇਗਾ। ਇਸ ਪਰਿਵਾਰਕ ਡਰਾਮਾ ਫਿਲਮ ਦਾ ਨਿਰਦੇਸ਼ਨ ਰਮੇਸ ਥਮਿਲਮਨੀ ਵੱਲੋਂ ਕੀਤਾ ਜਾਵੇਗਾ, ਜਿਸ ਨੇ ਅਥਰਵ – ਦਿ ਓਰਿਜ਼ਿਨ ਨਾਂ ਦਾ ਇਕ ਗ੍ਰਾਫਿਕ ਨਾਵਲ ਵੀ ਲਿਖਿਆ ਹੈ।
Legendary cricketer @msdhoni and his wife @SaakshiSRawat's production house, @DhoniLtd will produce its first feature film in Tamil! 🤩💥
Conceptualised by Sakshi herself, the Tamil film will be a feel good family entertainer that is to be directed by Ramesh Thamilmani. 📢🥁 pic.twitter.com/I6ArCRZmB7
— DEC (@decoffl) October 24, 2022
ਫਿਲਮ ਬਾਰੇ ਦਸਦਿਆਂ ਰਮੇਸ਼ ਥਮਿਲਮਨੀ ਨੇ ਕਿਹਾ, ‘ਜਦੋਂ ਮੈਂ ਧੋਨੀ ਦੇ ਇਸ ਕੰਸੈਪਟ ਨੂੰ ਪੜ੍ਹਿਆ ਤਾਂ ਮੈਨੂੰ ਇਹ ਬਿਲਕੁਲ ਨਵਾਂ ਅਤੇ ਖ਼ਾਸ ਲੱਗਿਆ। ਇਸ ਸੰਕਲਪ ਵਿਚ ਫੈਮਿਲੀ ਡਰਾਮੇ ਦੀਆਂ ਬਹੁਤ ਉਮੀਦਾਂ ਹਨ। ਇਹ ਬਿਲਕੁਲ ਨਵਾਂ ਆਈਡੀਆ ਹੈ।
ਇਸ ਦੇ ਨਾਲ ਹੀ, ਇਸ ਤਮਿਲ ਫਿਲਮ ਤੋਂ ਇਲਾਵਾ, ਧੋਨੀ ਦਾ ਪ੍ਰੋਡਕਸ਼ਨ ਹਾਊਸ ਸਾਇੰਸ ਫਿਕਸ਼ਨ, ਕਾਮੇਡੀ, ਕ੍ਰਾਈਮ, ਸਸਪੈਂਸ ਥ੍ਰਿਲਰ ਸਮੇਤ ਕਈ ਹੋਰ ਰੋਮਾਂਚਕ ਸਮੱਗਰੀ ਵਾਲੀਆਂ ਫਿਲਮਾਂ ‘ਤੇ ਕਈ ਫਿਲਮ ਨਿਰਮਾਤਾਵਾਂ ਅਤੇ ਸਕ੍ਰਿਪਟ ਲੇਖਕਾਂ ਨਾਲ ਗੱਲਬਾਤ ਕਰ ਰਿਹਾ ਹੈ। ਦੱਸ ਦੇਈਏ ਕਿ ਮਹਿੰਦਰ ਸਿੰਘ ਧੋਨੀ ਨੇ 25 ਜਨਵਰੀ 2019 ਨੂੰ ਆਪਣੀ ਐਂਟਰਟੇਨਮੈਂਟ ਕੰਪਨੀ ਧੋਨੀ ਐਂਟਰਟੇਨਮੈਂਟ ਬਣਾਈ ਸੀ। ਉਸ ਦੇ ਪ੍ਰੋਡਕਸ਼ਨ ਹਾਊਸ ਨੇ ਹੁਣ ਤੱਕ ਤਿੰਨ ਲਘੂ ਫਿਲਮਾਂ ਬਣਾਈਆਂ ਹਨ, ਜਿਸ ਵਿੱਚ ‘ਰੋਰ ਆਫ ਦਿ ਲਾਈਨ’, ‘ਬਿਲੇਜ ਟੂ ਗਲੋਰੀ’ ਅਤੇ ‘ਦ ਹਿਡਨ ਹਿੰਦੂ’ ਵਰਗੀਆਂ ਫਿਲਮਾਂ ਸ਼ਾਮਲ ਹਨ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.