ਕਰਨਾਲ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਨੇ ਲਾਇਆ ਮੋਰਚਾ, ਹਜ਼ਾਰਾਂ ਦੀ ਗਿਣਤੀ ‘ਚ ਇਕੱਠੇ ਹੋਏ ਕਿਸਾਨ

TeamGlobalPunjab
2 Min Read

 

ਅਸੀਂ ਆਪਣੇ ਕੱਪੜੇ ਅਤੇ ਖਾਣਾ ਇੱਥੇ ਹੀ ਮੰਗਵਾ ਰਹੇ ਹਾਂ, ਪ੍ਰਸ਼ਾਸਨ ਨਾਲ ਕਰਾਂਗੇ ਆਰਾਮ ਨਾਲ ਗੱਲ : ਟਿਕੈਤ

 

ਕਰਨਾਲ :  ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਦਾ ਧਰਨਾ ਜਾਰੀ ਹੈ। ਪ੍ਰਸ਼ਾਸ਼ਨ ਦੀ ਚਿਤਾਵਨੀ ਦੀ ਪ੍ਰਵਾਹ ਨਾਂ ਕਰਦਿਆਂ ਕਿਸਾਨ ਰਸਤੇ ’ਚ ਆਈਆਂ ਸਾਰੀਆਂ ਰੁਕਾਵਟਾਂ ਨੂੰ ਤੋੜਦਿਆਂ ਮਿੰਨੀ ਸਕੱਤਰੇਤ ਤੱਕ ਪਹੁੰਚੇ। ਕਿਸਾਨਾਂ ਦੀ ਅਗਵਾਈ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ, ਗੁਰਨਾਮ ਸਿੰਘ ਚਡੂਨੀ ਕਰ ਰਹੇ ਹਨ।

- Advertisement -

 

 

- Advertisement -

 

(ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨ ਆਗੂ)

 

   ਕਿਸਾਨ ਆਗੂਆਂ ਵੱਲੋਂ ਕਿਸਾਨਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ।

ਕਿਸਾਨ ਆਗੂ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਵਾਟਰ ਕੈਨਨ ਨਾਲ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ।

 

ਕਿਸਾਨ ਆਗੂ ਯੋਗੇਂਦਰ ਯਾਦਵ ਨੇ ਖੱਟਰ ਸਰਕਾਰ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ।

 

ਮੌਕੇ ‘ਤੇ ਭਾਰੀ ਸੰਖਿਆ ਵਿੱਚ ਪੁਲਿਸ ਬਲ ਵੀ ਮੌਜੂਦ ਹੈ। ਇਸ ਤੋਂ ਪਹਿਲਾਂ ਕਿਸਾਨਾਂ ਵੱਲੋਂ ਮਿੰਨੀ ਸਕੱਤਰੇਤ ਪਹੁੰਚਣ ਸਮੇਂ ਕਿਸਾਨਾਂ ‘ਤੇ ਪੁਲਿਸ ਵੱਲੋਂ ਜਲ ਤੋਪਾਂ ਦੀ ਵਰਤੋਂ ਕੀਤੀ ਗਈ , ਪਰ ਕਿਸਾਨਾਂ ਦੇ ਰੋਹ ਨੂੰ ਵੇਖਦਿਆਂ ਡੀ. ਸੀ. ਨਿਸ਼ਾਂਤ ਯਾਦਵ ਨੇ ਸਮਝਦਾਰੀ ਵਿਖਾਉਂਦੇ ਹੋਏ ਇਸ ਨੂੰ ਰੁਕਵਾ ਦਿੱਤਾ ਗਿਆ। ਡੀ. ਸੀ. ਨਿਸ਼ਾਂਤ ਯਾਦਵ ਨੇ ਕਿਹਾ ਕਿ ਕਿਸਾਨਾਂ ‘ਤੇ ਬਲ ਪ੍ਰਯੋਗ ਨਹੀਂ ਕਰਾਂਗੇ।

Share this Article
Leave a comment