ਨਿਊਜ ਡੈਸਕ : ਹਿਮਾਚਲ ਵਿਧਾਨ ਸਭਾ ਚੋਣਾ ਦਾ ਐਲਾਨ ਹੋ ਚੁਕਿਆ ਹੈ। ਹਿਮਾਚਲ ਵਿੱਚ ਇੱਕ ਹੀ ਗੇੜ ਚ ਚੋਣਾਂ ਹੋਣਗੀਆਂ। 12 ਨਵੰਬਰ ਨੂੰ ਇੱਥੇ ਵੋਟਿੰਗ ਹੋਵੇਗੀ। ਇਨ੍ਹਾਂ ਚੋਣਾਂ ਲਈ 17 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਹੋਵੇਗਾ। ਨਾਮਜ਼ਦਗੀ ਦਾਖਲ ਕਰਨ ਲਈ 17 ਅਕਤੂਬਰ ਤੋਂ 25 ਅਕਤੂਬਰ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। 29 ਅਕਤੂਬਰ ਤੱਕ ਨਾਮਜਦਗੀ ਵਾਪਸ ਲਈ ਜਾ ਸਕਦੀ ਹੈ। ਇਸ ਤੋਂ ਬਾਅਦ 8 ਦਸੰਬਰ ਨੂੰ ਚੋਣਾਂ ਦੇ ਨਤੀਜੇ ਐਲਾਨੇ ਜਾਣਗੇ ।
ਦੱਸ ਦੇਈਏ ਕਿ 8 ਜਨਵਰੀ ਨੂੰ ਹਿਮਾਚਲ ਵਿਧਾਨ ਸਭਾ ਦਾ ਕਾਰਜ ਕਾਲ ਖਤਮ ਹੋ ਰਿਹਾ ਹੈ। 68 ਸੀਟਾਂ ਵਿੱਚੋਂ 20 ਸੀਟਾਂ ਰਾਖਵੀਆਂ ਹਨ।17 ਸੀਟਾਂ ਅਨੁਸੂਚਿਤ ਜਾਤੀ ਅਤੇ 3 ਸੀਟਾਂ ਅਨੁਸੂਚਿਤ ਜਨ ਜਾਤੀ ਲਈ ਹਨ। ਜ਼ਿਕਰਯੋਗ ਹੈ ਕਿ ਦੋ ਹਜਾਰ ਸਤਾਰਾਂ ਦੇ ਵਿਚ ਬੀਜੇਪੀ ਵੱਲੋਂ ਸੰਪੂਰਨ ਬਹੁਮਤ ਨਾਲ ਸਰਕਾਰ ਬਣਾਈ ਗਈ ਸੀ । ਇਸ ਸਮੇਂ ਭਾਜਪਾ ਨੇ 44 ਅਤੇ ਕਾਂਗਰਸ ਨੇ 21 ਸੀਟਾਂ ਹਾਸਲ ਕੀਤੀਆਂ ਸੀ।