ਰਾਜ ਸਰਕਾਰ ਨੇ ਕੀਤੀ ਪੁਲਿਸ ਵਿਭਾਗ ‘ਚ ਇਕ ਵੱਡੀ ਤਬਦੀਲੀ

TeamGlobalPunjab
1 Min Read

ਉੱਤਰ ਪ੍ਰਦੇਸ਼ : – ਪ੍ਰਸ਼ਾਸਨ ‘ਚ ਤਬਦੀਲੀਆਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਉੱਤਰ ਪ੍ਰਦੇਸ਼ ‘ਚ ਪੰਚਾਇਤੀ ਚੋਣਾਂ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਰੀਕ ਨੇੜੇ ਆ ਰਹੀ ਹੈ।

ਦੱਸ ਦਈਏ ਰਾਜ ਸਰਕਾਰ ਨੇ ਪੁਲਿਸ ਵਿਭਾਗ ‘ਚ ਇਕ ਵੱਡੀ ਤਬਦੀਲੀ ਕੀਤੀ ਤੇ 125 ਪੁਲਿਸ ਡਿਪਟੀ ਸੁਪਰਡੈਂਟਾਂ ਦੇ ਤਬਾਦਲੇ ਕਰ ਦਿੱਤਾ। ਆਦੇਸ਼ ਅਨੁਸਾਰ ਗੋਰਖਪੁਰ, ਅਲੀਗੜ, ਬਦੌਣ, ਬੁਲੰਦਸ਼ਹਿਰ, ਬਰੇਲੀ, ਦਿਓਰੀਆ, ਫਤਿਹਗੜ, ਫ਼ਿਰੋਜ਼ਾਬਾਦ, ਏਟਾਹ, ਇਟਾਵਾ, ਫਿਰੋਜ਼ਾਬਾਦ, ਗੋਂਡਾ ਤੇ ਹਰਦੋਈ ਸਣੇ ਕਈ ਜ਼ਿਲ੍ਹਿਆਂ ਦੇ ਡਿਪਟੀ ਸੁਪਰਡੈਂਟਾਂ ਦੀ ਤੈਨਾਤੀ ਮੁੜ ਤਹਿ ਕੀਤੀ ਗਈ ਹੈ।

 ਇਸਤੋਂ ਇਲਾਵਾ ਰਾਜ ਚੋਣ ਕਮਿਸ਼ਨ ਹੋਲੀ ਤੋਂ ਪਹਿਲਾਂ ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਕਮਿਸ਼ਨ 30 ਅਪ੍ਰੈਲ ਤੱਕ ਵੋਟਿੰਗ ਦੀ ਪ੍ਰਕਿਰਿਆ ਨੂੰ ਪੂਰਾ ਕਰ ਸਕਦਾ ਹੈ ਤੇ 3-4 ਮਈ ਤੱਕ ਵੋਟਾਂ ਦੀ ਗਿਣਤੀ ਕਰ ਸਕਦਾ ਹੈ। ਚਾਰ ਪੜਾਵਾਂ ‘ਚ ਪੂਰੀ ਹੋਣ  ਵਾਲੀਆਂ ਪੰਚਾਇਤੀ ਚੋਣਾਂ ‘ਚ ਲਗਭਗ 40 ਦਿਨ ਲੱਗਣਗੇ। ਇਹ ਉਮੀਦ ਕੀਤੀ ਜਾਂਦੀ ਹੈ ਕਿ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਹੋਰ ਬਹੁਤ ਸਾਰੇ ਪ੍ਰਬੰਧਕੀ ਬਦਲਾਅ ਕੀਤੇ ਜਾ ਸਕਦੇ ਹਨ।

TAGGED: ,
Share this Article
Leave a comment