ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ’ਤੇ ਮੋਦੀ ਸਰਕਾਰ ‘ਤੇ ਕੱਸਿਆ ਤੰਜ਼

TeamGlobalPunjab
1 Min Read

ਨਵੀਂ ਦਿੱਲੀ : ਤਿਉਹਾਰਾਂ ਦੇ ਦਿਨਾਂ ‘ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਹੁਲ ਨੇ ਕਿਹਾ ਕਿ ਕਾਸ਼, ਇਸ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ।

ਰਾਹੁਲ ਨੇ ਟਵੀਟ ਕੀਤਾ ਕਿ “ਦੀਵਾਲੀ ਹੈ। ਮਹਿੰਗਾਈ ਸਿਖ਼ਰਾਂ ’ਤੇ ਹੈ। ਇਹ ਵਿਅੰਗ ਦੀ ਗੱਲ ਨਹੀਂ ਹੈ। ਕਾਸ਼, ਮੋਦੀ ਸਰਕਾਰ ਕੋਲ ਜਨਤਾ ਲਈ ਸੰਵੇਦਨਸ਼ੀਲ ਦਿਲ ਹੁੰਦਾ।”

ਜ਼ਿਕਰਯੋਗ ਹੈ ਕਿ ਕਾਂਗਰਸ ਸਮੇਤ ਵਿਰੋਧੀ ਧਿਰਾਂ ਪੈਟਰੋਲ, ਡੀਜ਼ਲ, ਰਸੋਈ ਗੈਸ ਅਤੇ ਕਈ ਖਾਣ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ’ਚ ਵਾਧੇ ਨੂੰ ਲੈ ਕੇ ਮੋਦੀ ਸਰਕਾਰ ’ਤੇ ਲਗਾਤਾਰ ਹਮਲੇ ਕਰ ਰਹੇ ਹਨ।

ਰਾਹੁਲ ਗਾਂਧੀ ਅਕਸਰ ਹੀ ਕਿਸੇ ਨਾ ਕਿਸੇ ਮੁੱਦੇ ’ਤੇ ਮੋਦੀ ਸਰਕਾਰ ਨੂੰ ਘੇਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ।

ਦੇਸ਼ ’ਚ ਇਸ ਸਮੇਂ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ।  ਪੈਟਰੋਲ-ਡੀਜ਼ਲ ਹੀ ਨਹੀਂ ਦਾਲਾਂ, ਘਿਓ ਅਤੇ ਸਰੋਂ ਦੇ ਤੇਲ ਦੀਆਂ ਵਧਦੀਆਂ ਅਤੇ ਬੇਕਾਬੂ ਹੋ ਰਹੀਆਂ ਕੀਮਤਾਂ ਨੇ ਲੋਕਾਂ ਦਾ ਬਜਟ ਵਿਗਾੜ ਰੱਖਿਆ ਹੈ ਅਤੇ ਮੋਦੀ ਸਰਕਾਰ ਵਧਦੀਆਂ ਕੀਮਤਾਂ ‘ਤੇ ਲਗਾਮ ਲਗਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।

- Advertisement -
Share this Article
Leave a comment