ਚੰਡੀਗੜ੍ਹ: ਪੰਜਾਬ ਸਰਕਾਰ ਨੇ ਨਵੇਂ ਹੁਕਮ ਜਾਰੀ ਕਰਦਿਆਂ ਕੋਰੋਨਾ ਸਬੰਧੀ ਪਾਬੰਦੀਆਂ 25 ਫਰਵਰੀ ਤੱਕ ਵਧ ਦਿੱਤੀਆਂ ਹਨ। ਨਵੇਂ ਹੁਕਮਾਂ ‘ਚ ਛੋਟੀਆਂ ਜਮਾਤਾਂ ਦੇ ਵੀ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਨਾਲ ਹੀ ਕਿਹਾ ਗਿਆ ਹੈ ਕਿ ਸਕੂਲ ਆਉਣਾ ਹੈ ਜਾਂ ਫਿਰ ਆਨਲਾਈਨ ਕਲਾਸ ਲਗਾਉਣੀ ਹੈ, ਇਹ ਫ਼ੈਸਲਾ ਖੁਦ ਵਿਦਿਆਰਥੀ ਕਰਨਗੇ।
ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ। ਸਕੂਲ, ਕਾਲਜ, ਯੂਨੀਵਰਸਿਟੀਆਂ ਪੂਰਨ ਰੂਪ ‘ਚ ਖੋਲ੍ਹੇ ਜਾਣ। ਜਿਹੜੇ ਵਿਦਿਆਰਥੀਆਂ ਦੀ 15 ਸਾਲ ਤੋਂ ਉਮਰ ਵਧੇਰੇ ਹੈ, ਉਨ੍ਹਾਂ ਨੂੰ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ।
ਬਾਰ, ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਸਪੋਰਟਸ ਕੰਪਲੈਕਸ, ਮਿਊਜ਼ੀਅਮ, ਚਿੜੀਆਘਰ ਆਦਿ 75 ਫ਼ੀਸਦ ਨਾਲ ਖੋਲ੍ਹੇ ਜਾ ਸਕਦੇ ਹਨ। ਏਸੀ ਬੱਸਾਂ ‘ਚ 50 ਫ਼ੀਸਦ ਸਵਾਰੀਆਂ ਬਿਠਾਈਆਂ ਜਾ ਸਕਦੀਆਂ ਹਨ। ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ‘ਚ ਮਾਸਕ ਪਾਉਣਾ ਲਾਜ਼ਮੀ ਹੈ।