ਫਰੀਡਮ ਟਰੱਕਰਸ ਦਾ ਕਾਫਲਾ ਓਟਵਾ ਪਹੁੰਚਿਆ

TeamGlobalPunjab
3 Min Read

ਓਟਵਾ: ਫਰੀਡਮ ਟਰਕਰਸ ਦਾ ਕਾਫਲਾ ਆਪਣੇ ਕਹੇ ਮੁਤਾਬਕ ਅੱਜ ਓਟਵਾ ਪਹੁੰਚ ਗਿਆ, ਪਰ ਅਜਿਹੇ ਵਿਚ ਕੋਈ ਹਿੰਸਾ ਨਾ ਹੋ ਜਾਵੇ ਇਸ ਲਈ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ ਤੇ ਨਾਲ ਹੀ ਸਥਾਨਕ ਵਾਸੀਆਂ ਨੂੰ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਪ੍ਰਦਰਸ਼ਨਕਾਰੀ ਨੂੰ ਸਿਰਫ ਸਧਾਰਨ ਅਜ਼ਾਦੀ ਫਾਈਟਰਸ ਨਾ ਸਮਝੋ। ਕਈ ਹਜ਼ਾਰ ਲੋਕਾਂ ਦੇ ਓਟਵਾ ਪਹੁੰਚਣ ‘ਤੇ ਕਾਫੀ ਭੀੜ ਭੜਕੇ ਵਾਲਾ ਮਾਹੌਲ ਰਿਹਾ।

ਕੈਨੇਡਾ ਦੇ ਸਾਰਜੈਂਟ ਐਟ ਆਰਮਸ ਪੈਟਰਿਕ ਮੈਕਡੋਨਲਡ ਦੁਆਰਾ ਵੀਰਵਾਰ ਨੂੰ ਸੰਸਦ ਮੈਂਬਰਾਂ ਨੂੰ ਭੇਜੇ ਗਏ ਇੱਕ ਨੋਟ ਦੇ ਨਾਲ ਉਨਾਂ ਸਮਾਗਮ ਤੋਂ ਪਹਿਲਾਂ ਡੌਕਸਿੰਗ ਦੀ ਚੇਤਾਵਨੀ ਦਿਤੀ ਗਈ ਹੈ। ਇੱਕ ਨਿਊਜ਼ ਆਊਟਲੈਟਸ ਨੇ ਸੰਕੇਤ ਦਿਤਾ ਹੈ ਕਿ ਰਾਸ਼ਟਰੀ ਰਾਜਧਾਨੀ ਖੇਤਰ ਦੇ ਅੰਦਰ ਮੈਂਬਰਾਂ ਦੇ ਚੋਣ ਖੇਤਰ ਦੇ ਦਫਤਰ ਜਾਂ ਰਿਹਾਇਸ਼ਾਂ ਤੇ ਪ੍ਰਦਰਸ਼ਨ ਵੀ ਹੋ ਸਕਦੇ ਹਨ। ਓਟਵਾ ਦੇ ਗੈਟਨਿਊ ਖੇਤਰ ‘ਚ ਮੈਂਬਰਾਂ ਦੇ ਰਿਹਾਇਸ਼ੀ ਪਤਿਆਂ ਲਈ ਔਨਲਾਈਨ ਕਮਿਊਨੀਟੀ ਨੂੰ ਬੇਨਤੀਆਂ ਜਾਰੀ ਕੀਤੀਆਂ ਗਈਆਂ ਸਨ, ਇਸ ਨੂੰ ਡੌਕਸਿੰਗ ਕਿਹਾ ਜਾਂਦਾ ਹੈ। ਇੰਟਰਨੈਟ ਤੇ ਕਿਸੇ ਖਾਸ ਵਿਅਕਤੀ ਬਾਰੇ ਨਿੱਜੀ ਜਾਣਕਾਰੀ ਲੱਭਣ ਤੇ ਪ੍ਰਕਾਸ਼ਿਤ ਕਰਨ ਦੀ ਪ੍ਰਕਿਰਿਆ ਆਮ ਤੌਰ ਤੇ ਖਤਰਨਾਕ ਇਰਾਦੇ ਦੇ ਨਾਲ ਕੀਤੀ ਜਾਂਦੀ ਹੈ।

ਉੱਥੇ ਹੀ ਕੁਝ ਟਰਕਿੰਗ ਗਰੁਪਾਂ ਦਾ ਕਹਿਣਾ ਹੈ ਕਾਫਲਾ ਉਨਾਂ ਦੇ ਮੈਂਬਰਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ। ਵੈਸਟ ਕੋਸਟ ਟਰਕਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕਾਫਲੇ ‘ਚ ਸ਼ਾਮਲ ਹੋਣ ਲਈ ਕਿਸੇ ਨੇ ਉਨਾਂ ਤਕ ਪਹੁੰਚ ਨਹੀਂ ਕੀਤੀ। ਉਨਾਂ ਕਿਹਾ ਕਿ ਕਾਫਲੇ ਦਾ ਹਿਸਾ ਬਣਨ ਲਈ ਕਿਸੇ ਨੇ ਫੋਰਸ ਨਹੀਂ ਕੀਤਾ। ਸਾਡੇ ਵਿਚੋਂ ਲਗਭਗ 93 ਫੀਸਦੀ ਪਹਿਲਾਂ ਹੀ ਟੀਕਾ ਲਗਵਾ ਚੁਕੇ ਹਨ, ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਸਾਡੇ ਨਾਲ ਕਿਸੇ ਨੇ ਸਪੰਰਕ ਨਹੀ ਕੀਤਾ।

ਉੱਥੇ ਹੀ ਸੁਰੱਖਿਆ ਪੁਖਤਾ ਕੀਤੀ ਗਈ ਹੈ ਤੇ ਪੁਲਿਸ ਮੁਤਾਬਕ ਜੇ ਸਥਿਤੀ ਅਸਥਿਰ ਹੋ ਜਾਂਦੀ ਹੈ ਤੇ ਤੁਹਾਡੀ ਸੁਰਖਿਆ ਨੂੰ ਖਤਰਾ ਹੈ ਤਾਂ 911 ਤੇ ਕਾਲ ਕਰੋ ਤੇ ਆਪਣੇ ਸਥਾਨ ਨੂੰ ਖਾਲੀ ਕਰੋ। ਸਿਟੀ ਆਫ ਓਟਵਾ ਦੇ ਐਮਰਜੈਂਸੀ ਤੇ ਸੁਰੱਖਿਆ ਸੇਵਾਵਾਂ ਦੇ ਜਨਰਲ ਮੈਨੇਜਰ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸ਼ੁੱਕਰਵਾਰ ਤੋਂ ਐਤਵਾਰ ਤੱਕ ਪ੍ਰਭਾਵ ਮਹਿਸੂਸ ਕੀਤੇ ਜਾਣ ਦੀ ਉਮੀਦ ਹੈ ਕਿਉਕਿ ਪ੍ਰਦਰਸ਼ਨਕਾਰੀ ਡਾਊਨਟਾਊਨ ਕੋਰ ਵਿਚ ਪਹੁੰਚਣ ਦੀ ਤਿਆਰੀ ‘ਚ ਹਨ। ਉਨਾਂ ਕਿਹਾ ਕਿ ਸਿਟੀ ਟਰੈਫੀਕ ਤੇ ਪਾਰਕਿੰਗ ਪ੍ਰਬੰਧਨ ਯੋਜਨਾਵਾਂ ਨੂੰ ਵਿਕਸਤ ਕਰਨ ਲਈ ਪੁਲਿਸ ਕੰਮ ਕਰ ਰਹੀ ਹੈ ਤੇ ਅਪਡੇਟ ਵੀਕੈਂਡ ਦੌਰਾਨ ਸਾਂਝੇ ਕੀਤੇ ਜਾਣਗੇ।

- Advertisement -

Share this Article
Leave a comment