ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਦਿਨੀਂ ਲਾਈਵ ਮਾਈਕਰੋਫੋਨ ‘ਤੇ ਇੱਕ ਪੱਤਰਕਾਰ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਪੱਤਰਕਾਰ ਵੱਲੋਂ ਮਹਿੰਗਾਈ ਦੇ ਮੁੱਦੇ ਤੇ ਬਾਇਡਨ ਨੂੰ ਇੱਕ ਸਵਾਲ ਕੀਤਾ ਗਿਆ ਜਿਸ ਦੇ ਜਵਾਬ ਵਿਚ ਉਨ੍ਹਾਂ ਨੇ ਉਸ ਨੂੰ ਗਾਲ੍ਹ ਕੱਢ ਦਿੱਤੀ। ਹਾਲਾਂਕਿ ਬਾਇਡਨ ਨੇ ਇਸ ਸ਼ਬਦ ਦੀ ਵਰਤੋਂ ਬਹੁਤ ਹੌਲੀ ਆਵਾਜ਼ ਵਿੱਚ ਕੀਤੀ ਸੀ, ਪਰ ਮਾਈਕ੍ਰੋਫੋਨ ਲੱਗਿਆ ਹੋਣ ਕਾਰਨ ਇਹ ਘਟਨਾ ਕੈਮਰੇ ‘ਚ ਕੈਦ ਹੋ ਗਈ।
ਪੱਤਰਕਾਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਸਵਾਲ ਕੀਤਾ ਸੀ ਕਿ ਅਮਰੀਕਾ ਵਿਚ ਮਹਿੰਗਾਈ ਲਗਾਤਾਰ ਵਧ ਰਹੀ ਹੈ ਅਤੇ ਇਸ ਸਾਲ ਹੋਣ ਵਾਲੀਆਂ ਚੋਣਾਂ ‘ਚ ਡੈਮੋਕ੍ਰੇਟਿਕ ਪਾਰਟੀ ਨੂੰ ਕਿੰਨਾ ਨੁਕਸਾਨ ਹੋਵੇਗਾ। ਇਸ ਸਵਾਲ ਦੇ ਜਵਾਬ ‘ਚ ਰਾਸ਼ਟਰਪਤੀ ਨੇ ਕਿਹਾ ਕਿ ਨੁਕਸਾਨ ਨਹੀਂ, ਫ਼ਾਇਦਾ ਹੋਵੇਗਾ ਤੇ ਨਾਲ ਹੀ ਪੱਤਰਕਾਰ ਨੂੰ ‘ਸਨ ਆਫ ਬਿਚ’ ਕਹਿ ਦਿੱਤਾ।
At the end of a Biden photo op, when reporters shouted Q’s hoping he’d respond, Fox’s Peter Doocy asked, “Do you think inflation is a political liability in the midterms?” Biden deadpanned: “It’s a great asset—more inflation. What a stupid son of a bitch.” pic.twitter.com/Tt4ZVz5Ynj
— Brian Stelter (@brianstelter) January 24, 2022
ਫਿਲਹਾਲ ਹਾਲੇ ਤੱਕ ਇਸ ਘਟਨਾ ‘ਤੇ ਵ੍ਹਾਈਟ ਹਾਊਸ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਪਰ ਜੋਅ ਬਾਇਡਨ ਆਪਣੀ ਇਸ ਟਿੱਪਣੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਏ ਹਨ ਅਤੇ ਮੀਡੀਆ ਵਲੋਂ ਉਨ੍ਹਾਂ ਦੇ ਇਸ ਰਵੱਈਏ ‘ਤੇ ਸਵਾਲ ਚੁੱਕੇ ਜਾ ਰਹੇ ਹਨ। ਕਈ ਮੀਡੀਆ ਕਰਮੀਆਂ ਨੇ ਤਾਂ ਉਨ੍ਹਾਂ ਦੀ ਤੁਲਨਾ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵੀ ਕੀਤੀ ਹੈ।
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਇਡਨ ਨੇ ਪੱਤਰਕਾਰ ਨੂੰ ਬਾਅਦ ਵਿੱਚ ਇਹ ਵੀ ਕਿਹਾ ਕਿ ਇਸ ਵਿਚ ਕੁਝ ਨਿੱਜੀ ਨਹੀਂ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.