ਓਲੰਪਿਕ ਵਿੱਚ ਗੋਲਫ਼ਰ ਅਦਿਤੀ ਅਸ਼ੋਕ ਦੀ ਚਮਕੀ ਪ੍ਰਤਿਭਾ, ਸਿਰਫ਼ 1 ਸਟ੍ਰੋਕ ਨਾਲ ਖੁੰਝੀ ਕਾਂਸੀ ਦਾ ਮੈਡਲ

TeamGlobalPunjab
3 Min Read

 ਵਿਵੇਕ ਸ਼ਰਮਾ ;

ਦੇਸ਼ ਇਸ ਸਮੇਂ ਨੀਰਜ ਚੋਪੜਾ ਦੇ ਓਲੰਪਿਕ ਗੋਲਡ ਮੈਡਲ ਦਾ ਜਸ਼ਨ ਮਨਾ ਰਿਹਾ ਹੈ। ਨੀਰਜ ਦੇ ਗ੍ਰਹਿ ਜ਼ਿਲ੍ਹੇ ਪਾਨੀਪਤ ਵਿਖੇ ਤਿਉਹਾਰਾਂ ਵਰਗਾ ਮਾਹੌਲ ਬਣਿਆ ਹੋਇਆ ਹੈ। ਇਸ ਵਿਚਾਲੇ ਇੱਕ ਖਿਡਾਰੀ ਅਜਿਹਾ ਵੀ ਹੈ ਜਿਸਨੂੰ ਮੀਡੀਆ ਵਲੋਂ ਜਾਂ ਤਾਂ ਨਜ਼ਰ ਅੰਦਾਜ਼ ਕੀਤਾ ਗਿਆ ਜਾਂ ਉਸਨੂੰ ਉਨ੍ਹਾਂ ਹਾਈਲਾਈਟ ਨਹੀਂ ਕੀਤਾ ਜਿਨ੍ਹਾਂ ਕੀਤਾ ਜਾਣਾ ਬਣਦਾ ਸੀ। ਇਹ ਖਿਡਾਰੀ ਹੈ ਗੋਲਫ਼ਰ ਅਦਿਤੀ ਅਸ਼ੋਕ।

ਟੋਕਿਓ ਓਲੰਪਿਕ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਭਾਰਤੀ ਗੋਲਫ਼ਰ ਅਦਿਤੀ ਅਸ਼ੋਕ ਇੱਕ ਵੱਡੀ ਪ੍ਰਾਪਤੀ ਹੈ। ਬੈਂਗਲੁਰੂ ਨਿਵਾਸੀ 23 ਸਾਲਾਂ ਦੀ ਅਦਿਤੀ ਦੀ ਖੇਡ ਵੇਖ ਕੇ ਯਕੀਨ ਹੁੰਦਾ ਹੈ ਕਿ ਉਹ ਭਵਿੱਖ ਵਿੱਚ ਨਵਾਂ ਇਤਿਹਾਸ ਸਿਰਜੇਗੀ।

 

- Advertisement -

ਓਲੰਪਿਕ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਦੁਨੀਆ ਦੇ ਨਾਮੀ ਗੋਲਫਰਾਂ ਨੂੰ ਹੈਰਾਨ ਕਰਨ ਵਾਲੀ ਅਦਿਤੀ ਅਸ਼ੋਕ ਸ਼ਨੀਵਾਰ ਨੂੰ ਸਿਰਫ਼ 1 ਸਟ੍ਰੋਕ ਨਾਲ ਮੈਡਲ ਤੋਂ ਵਾਂਝੀ ਰਹਿ ਗਈ । ਉਸਨੇ ਆਪਣੀ ਖੇਡ ਪ੍ਰਤਿਭਾ ਨਾਲ ਨਾ ਸਿਰਫ਼ ਵਿਰੋਧੀਆਂ ਨੂੰ ਹੈਰਾਨ ਕੀਤਾ ਸਗੋਂ ਉਨਾਂ ਤੋਂ ਵਾਹਵਾਹੀ ਵੀ ਖੱਟੀ। ਅਦਿਤੀ ਕੁੱਲ 4 ਦਿਨਾਂ ਵਿੱਚ ਹੋਣ ਵਾਲੇ 4 ਰਾਊਂਡਾਂ ਵਿੱਚੋਂ ਤਿੰਨ ਦਿਨਾਂ ਦੇ 3 ਰਾਊਂਡ ਵਿੱਚ ਦੂਜੇ ਸਥਾਨ ‘ਤੇ ਰਹੀ। ਇੱਕ ਵਾਰ ਤਾਂ ਅਦਿਤੀ ਵੱਲੋਂ ਗੋਲਡ ਮੈਡਲ ਜਿੱਤਣ ਦੀ ਸੰਭਾਵਨਾ ਵੀ ਬਣ ਗਈ ਸੀ । ਪਰ ਸ਼ਨੀਵਾਰ ਨੂੰ ਗੋਲਫ਼ ਰਾਊਂਡ ਦਾ ਚੌਥਾ ਅਤੇ ਆਖਰੀ ਦੌਰ ਅਦਿਤੀ ਲਈ ਉਤਾਰ-ਚੜ੍ਹਾਅ ਨਾਲ ਭਰਿਆ ਰਿਹਾ। ਆਖਰੀ ਦਿਨ ਦੀ ਖੇਡ ਦੌਰਾਨ ਮੀਂਹ੍ਹ ਕਾਰਨ ਖੇਲ ਰੋਕਣਾ ਪਿਆ ਤਾਂ ਉਸਦਾ ਵੀ ਪ੍ਰਭਾਵ ਨਤੀਜਿਆਂ ‘ਤੇ ਪਿਆ।

 ਅਦਿਤੀ ਨੇ 16ਵੇਂ ਹੋਲ ‘ਤੇ ਪਾਰ ਬਣਾਇਆ। 17ਵੇਂ ਹੋਲ ਵਿੱਚ ਨਿਊਜ਼ੀਲੈਂਡ ਦੀ ਲੀਡੀਆ ਨੇ ‘ਬਰਡੀ’ ਲਗਾ ਕੇ ਅਦਿਤੀ ਨੂੰ ਪਛਾੜ ਦਿੱਤਾ। ਅਦਿਤੀ ਸਿਰਫ ਕੁਝ ਸੈਂਟੀਮੀਟਰ ਦੀ ਦੂਰੀ ਨਾਲ ‘ਬਰਡੀ’ ਤੋਂ ਖੁੰਝ ਗਈ ਅਤੇ ਚੌਥੇ ਸਥਾਨ’ ਤੇ ਰਹੀ, ਜਦੋਂ ਕਿ ਲੀਡੀਆ ਨੇ ਬੜ੍ਹਤ ਬਣਾਈ ਅਤੇ ਤੀਜੇ ਸਥਾਨ ਤੇ ਰਹਿੰਦੇ ਹੋਏ ਕਾਂਸੇ ਦਾ ਮੈਡਲ ਹਾਸਲ ਕਰ ਲਿਆ।  ਜਾਪਾਨ ਦੀ ਇਨਾਮੀ ਮੋਨੇ ਪਹਿਲੇ ਅਤੇ ਅਮਰੀਕਾ ਦੀ ਨੇਲੀ ਕੋਰਡਾ ਦੂਜੇ ਸਥਾਨ ‘ਤੇ ਆਈ।

 

- Advertisement -

18 ਵੇਂ ਹੋਲ ‘ਤੇ ਅਦਿਤੀ ਕੋਲ ‘ਬਰਡੀ’ ਬਣਾ ਕੇ ਮੈਡਲ ਜਿੱਤਣ ਦਾ ਮੌਕਾ ਸੀ, ਕਿਉਂਕਿ ਨਿਊਜ਼ੀਲੈਂਡ ਦੀ ਲੀਡੀਆ ਨੇ ਵੀ ਬਰਡੀ ਦਾ ਮੌਕਾ ਖੁੰਝਿਆ ਸੀ।  ਜੇਕਰ ਅਦਿਤੀ ਇੱਕ ਸਟ੍ਰੋਕ ਵਿੱਚ ਗੇਂਦ ਨੂੰ ਹੋਲ ਵਿੱਚ ਪਾ ਦਿੰਦੀ ਤਾਂ ਮੈਡਲ ਉਸਦੀ ਝੋਲੀ ਵਿੱਚ ਹੁੰਦਾ, ਪਰ ਅਜਿਹਾ ਨਹੀਂ ਹੋਇਆ । ਲੀਡੀਆ ਅਤੇ ਅਦਿਤੀ ਦੋਵਾਂ ਨੇ ਪਾਰ ਸਕੋਰ ਕੀਤਾ। ਅੰਤਿਮ ਨਤੀਜੇ ਵਿੱਚ ਅਦਿਤੀ ਨੂੰ ਚੌਥੇ ਸਥਾਨ ‘ਤੇ ਹੀ ਸਬਰ ਕਰਨਾ ਪਿਆ। ਅਦਿਤੀ 269 ਦੇ ਸਕੋਰ ਨਾਲ ਚੌਥੀ ਪੁਜੀਸ਼ਨ ਤੇ ਰਹੀ।

ਅਦਿਤੀ ਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ । ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ‘ਅਦਿਤੀ ਅਸ਼ੋਕ, ਤੁਸੀਂ ਵਧੀਆ ਖੇਡਿਆ। ਭਾਰਤ ਦੀ ਇਕ ਹੋਰ ਧੀ ਨੇ ਆਪਣੀ ਪਛਾਣ ਬਣਾਈ। ਇਸ ਇਤਿਹਾਸਕ ਪ੍ਰਦਰਸ਼ਨ ਦੇ ਨਾਲ, ਤੁਸੀਂ ਭਾਰਤੀ ਗੋਲਫ ਨੂੰ ਨਵੀਆਂ ਉਚਾਈਆਂ ਤੇ ਲੈ ਗਏ ਹੋ।’

 

ਓਲੰਪਿਕ ਦੇ ਗੋਲਫ਼ ਮੁਕਾਬਲਿਆਂ ਵਿਚ ਅਦਿਤੀ ਇਸ ਮੁਕਾਮ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਖਿਡਾਰੀ ਹੈ। ਭਵਿੱਖ ਵਿੱਚ ਅਦਿਤੀ ਗੋਲਫ਼ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਕੇ ਦੇਸ਼ ਦਾ ਮਾਣ ਵਧਾਏਗੀ। ਸ਼ਾਬਾਸ਼ ਅਦਿਤੀ।

Share this Article
Leave a comment