ਨਹੀਂ ਰੁਕ ਰਿਹਾ Ukraine/Russia ਵਿਵਾਦ : ਰੂਸ ਦਾ ਪੋਲੈਂਡ ਤੇ ਹਮਲਾ 2 ਮੌਤਾਂ

Global Team
3 Min Read

ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਜਾਣਕਾਰੀ ਮੁਤਾਬਿਕ ਰੂਸ ਨੇ ਬੀਤੀ ਰਾਤ ਇਕ ਤੋਂ ਬਾਅਦ ਇਕ ਕਈ ਮਿਜ਼ਾਈਲਾਂ ਨਾਲ ਯੂਕਰੇਨ ‘ਤੇ ਹਮਲਾ ਕੀਤਾ ਹੈ। ਰਿਪੋਰਟ ਮੁਤਾਬਕ ਨਾਟੋ ਦੇਸ਼ ਪੋਲੈਂਡ ਵਿੱਚ ਵੀ ਇੱਕ ਰੂਸੀ ਮਿਜ਼ਾਈਲ ਡਿੱਗੀ ਹੈ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਰੂਸੀ ਮਿਜ਼ਾਈਲ ਪੋਲੈਂਡ ‘ਚ ਡਿੱਗਣ ਕਾਰਨ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਹੈ।  ਇਸ ਦੀ ਪੁਸ਼ਟੀ ਸਥਾਨਕ ਮੀਡੀਆ ਵੱਲੋਂ ਕੀਤੀ ਗਈ ਹੈ।

ਇਸ ਦੇ ਨਾਲ ਹੀ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰੀ ਨੇ ਇਸ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਜਾਣਬੁੱਝ ਕੇ ਭੜਕਾਇਆ ਜਾ ਰਿਹਾ ਹੈ, ਸਥਿਤੀ ਨੂੰ ਤਣਾਅਪੂਰਨ ਕਰਨ ਲਈ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ, । ਯੂਕਰੇਨ-ਪੋਲੈਂਡ ਸਰਹੱਦ ‘ਤੇ ਤਬਾਹੀ ਦੇ ਇਰਾਦੇ ਨਾਲ ਰੂਸ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੋਲੈਂਡ ਦੇ ਵਿਦੇਸ਼ ਮੰਤਰੀ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸਾਡੇ ਖੇਤਰ ‘ਚ ਇਕ ਰੂਸੀ ਰਾਕੇਟ ਡਿੱਗਿਆ ਹੈ, ਜਿਸ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ।

 

ਪੋਲੈਂਡ ਵਿੱਚ ਰੂਸੀ ਹਮਲੇ ਦੀਆਂ ਰਿਪੋਰਟਾਂ ਦੇ ਵਿਚਕਾਰ, ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਪੋਲਿਸ਼ ਰਾਸ਼ਟਰਪਤੀ ਆਂਦਰੇਜ ਡੂਡਾ ਨਾਲ ਗੱਲ ਕੀਤੀ ਅਤੇ ਘਟਨਾ ਵਿੱਚ ਮਾਰੇ ਗਏ ਲੋਕਾਂ ਲਈ ਦੁੱਖ ਪ੍ਰਗਟ ਕੀਤਾ। ਪੋਲੈਂਡ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ਵੀ ਕੀਤੀ। ਬਿਡੇਨ ਨੇ ਕਿਹਾ ਕਿ ਅਸੀਂ ਇਸ ਬਾਰੇ ਲਗਾਤਾਰ ਸੰਪਰਕ ਵਿੱਚ ਰਹਾਂਗੇ ਕਿ ਅੱਗੇ ਕੀ ਕਦਮ ਚੁੱਕਣੇ ਹਨ। ਅਮਰੀਕੀ ਖੁਫੀਆ ਏਜੰਸੀ ਨੇ ਵੀ ਪੋਲੈਂਡ ‘ਤੇ ਰੂਸੀ ਮਿਜ਼ਾਈਲ ਹਮਲੇ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਖੁਫੀਆ ਏਜੰਸੀ ਨੇ ਪੁਸ਼ਟੀ ਕੀਤੀ ਹੈ ਕਿ ਰੂਸੀ ਰਾਕੇਟ ਹਮਲੇ ‘ਚ ਦੋ ਪੋਲਿਸ਼ ਲੋਕਾਂ ਦੀ ਮੌਤ ਹੋ ਗਈ ਹੈ।

- Advertisement -

ਪੋਲੈਂਡ ‘ਚ ਰੂਸੀ ਰਾਕੇਟ ਡਿੱਗਣ ਤੋਂ ਬਾਅਦ ਪੋਲੈਂਡ ਨੇ ਰੂਸੀ ਰਾਜਦੂਤ ਨੂੰ ਤਲਬ ਕੀਤਾ ਹੈ। ਇਸ ਦੌਰਾਨ ਹਮਲੇ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਗਿਆ ਹੈ ਅਤੇ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ‘ਚ ਪੋਲੈਂਡ ਦੇ ਦੋ ਨਾਗਰਿਕਾਂ ਦੀ ਮੌਤ ਹੋ ਗਈ ਹੈ। ਪੋਲੈਂਡ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਤਰਫੋਂ ਇੱਕ ਬਿਆਨ ਜਾਰੀ ਕਰਕੇ ਮੰਗ ਕੀਤੀ ਗਈ ਹੈ ਕਿ ਘਟਨਾ ਦੀ ਵਿਸਤ੍ਰਿਤ ਵਿਆਖਿਆ ਤੁਰੰਤ ਦਿੱਤੀ ਜਾਵੇ।

 

Share this Article
Leave a comment