ਨਿਊਜ਼ ਡੈਸਕ: ਦਿਓਲ ਪਰਿਵਾਰ ਦਾ ਫਿਲਮ ਇੰਡਸਟਰੀ ਵਿੱਚ ਪੂਰਾ ਦਬਦਬਾ ਹੈ। ਉੱਥੇ ਹੀ ਖਾਨਦਾਨ ਦੀ ਤੀਜੀ ਪੀੜ੍ਹੀ ਦੇ ਤੌਰ ‘ਤੇ ਸਨੀ ਦਿਓਲ ਦੇ ਪੁੱਤਰ ਅਤੇ ਧਰਮਿੰਦਰ ਦੇ ਪੋਤਰੇ ਕਰਨ ਦਿਓਲ ਨੇ ਫਿਲਮਾਂ ਵਿੱਚ ਕੁੱਝ ਸਾਲ ਪਹਿਲਾਂ ‘ਪਲ-ਪਲ ਦਿਲ ਕੇ ਪਾਸ’ ਦੇ ਨਾਲ ਐਂਟਰੀ ਮਾਰੀ ਸੀ। ਹਾਲਾਂਕਿ ਫਿਲਮ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ।
ਹਾਲ ਹੀ ‘ਚ ਕਰਨ ਦਿਓਲ ਨੇ ਇੱਕ ਇੰਟਰਵਿਊ ਦਿੱਤੀ ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋ ਰਹੀ ਹੈ। ਕਰਨ ਦਾ ਇਹ ਇੰਟਰਵਿਊ ਨੈਪੋਟੀਜ਼ਮ ਦੇ ਵਿਸ਼ੇ ‘ਤੇ ਖੁੱਲ੍ਹ ਕੇ ਗੱਲ ਕਰਨ ਕਾਰਨ ਸੁਰਖੀਆਂ ‘ਚ ਆ ਗਿਆ ਹੈ। ਇੰਟਰਵਿਊ ‘ਚ ਉਹਨਾਂ ਨੇ ਕੋਰੋਨਾ ਦੇ ਚਲਦਿਆਂ ਆਪਣੀ ਡੇਲੀ ਰੋਟੀਨ ਬਾਰੇ ਦੱਸਿਆ ਕਿ ਕਿਵੇਂ ਉਹਨਾਂ ਨੇ ਫਿਲਮਾਂ ਤੇ ਵੈੱਬ ਸੀਰੀਜ਼ ਦੇਖ ਕੇ ਆਪਣਾ ਮਨੋਰੰਜਨ ਕੀਤਾ। ਇਸ ਦੇ ਨਾਲ ਹੀ ਕਰਨ ਨੇ ਨੈਪੋਟਿਜ਼ਮ ਦੇ ਮੁੱਦੇ ‘ਤੇ ਵੀ ਗੱਲ ਕੀਤੀ।
ਕਰਨ ਨੇ ਕਿਹਾ ਕਿ, ‘ਮੈਂ ਇਨ੍ਹਾਂ ਫੈਕਟਸ ਤੋਂ ਭੱਜ ਨਹੀਂ ਸਕਦਾ। ਮੈਨੂੰ ਫਿਲਮੀ ਬੈਕਗਰਾਊਡ ਹੋਣ ਕਾਰਨ ਬਾਲੀਵੁਡ ‘ਚ ਐਂਟਰੀ ਕਰਨ ਲਈ ਪਲੈਟਫਾਰਮ ਜ਼ਰੂਰ ਮਿਲਿਆ ਹੈ, ਪਰ ਮੇਰਾ ਮੰਨਣਾ ਹੈ ਕਿ ਅਖੀਰ ‘ਚ ਤੁਹਾਡੀ ਪ੍ਰਤੀਭਾ ਹੀ ਬੋਲਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਤੁਸੀਂ ਇਸ ਫੀਲਡ ‘ਚ ਪੂਰੀ ਤਰ੍ਹਾਂ ਪਰਫੈਕਟ ਨਹੀਂ ਹੋ ਤਾਂ ਬਾਲੀਵੁੱਡ ‘ਚ ਜ਼ਬਰਦਸਤ ਕੰਪੀਟੀਸ਼ਨ ਹੋਣ ਕਾਰਨ ਤੁਸੀਂ ਰੇਸ ਤੋਂ ਬਾਹਰ ਹੋ ਸਕਦੇ ਹੋ। ਨੈਪੋਟਿਜ਼ਮ ਕਾਰਨ ਤੁਹਾਨੂੰ ਪਹਿਲੀ ਫਿਲਮ ਤਾਂ ਮਿਲ ਸਕਦੀ ਹੈ, ਪਰ ਅੱਗੇ ਦਾ ਸਫਰ ਤੁਹਾਨੂੰ ਇਕੱਲੇ ਹੀ ਤੈਅ ਕਰਨਾ ਪੈਂਦਾ ਹੈ, ਜਿਸ ‘ਚ ਤੁਹਾਡਾ ਕੰਮ ਤੇ ਪ੍ਰਤੀਭਾ ਮਾਇਨੇ ਰੱਖਦੀ ਹੈ।