ਢਾਹਿਆ ਜਾਵੇਗਾ ਦਿਲੀਪ ਕੁਮਾਰ ਦਾ ਪਾਲੀ ਹਿੱਲ ਬੰਗਲਾ

Rajneet Kaur
3 Min Read

ਨਿਊਜ਼ ਡੈਸਕ: ਹਿੰਦੀ ਸਿਨੇਮਾ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਦਾ ਮੁੰਬਈ ਦਾ ਪਾਲੀ ਹਿੱਲ ਬੰਗਲਾ ਇਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣ ਗਿਆ ਹੈ। ਕਈ ਸਾਲਾਂ ਤੱਕ ਇਹ ਕੇਸ ਚੱਲਣ ਤੋਂ ਬਾਅਦ ਹੁਣ ਅਦਾਕਾਰ ਦੇ ਬੰਗਲੇ ਨੂੰ ਢਾਹ ਕੇ ਰਿਹਾਇਸ਼ੀ ਇਮਾਰਤ ਬਣਾਉਣ ਦੀਆਂ ਯੋਜਨਾਵਾਂ ਚੱਲ ਰਹੀਆਂ ਹਨ। ਦਿਲੀਪ ਕੁਮਾਰ ਦੇ ਪਾਲੀ ਹਿੱਲ ਬੰਗਲੇ ਨੂੰ ਜਲਦੀ ਹੀ 11 ਮੰਜ਼ਿਲਾ ਆਲੀਸ਼ਾਨ ਰਿਹਾਇਸ਼ੀ ਪ੍ਰੋਜੈਕਟ ਵਿੱਚ ਤਬਦੀਲ ਕੀਤਾ ਜਾਵੇਗਾ।

ਦਿਲੀਪ ਕੁਮਾਰ ਦੇ ਦਿਲ ਦੇ ਨੇੜੇ ਬਣੇ ਇਸ ਬੰਗਲੇ ਨੂੰ ਢਾਹ ਕੇ ਹੁਣ ਅਦਾਕਾਰ ਦੀ ਯਾਦ ‘ਚ ਮਿਊਜ਼ੀਅਮ ਵੀ ਬਣਾਇਆ ਜਾਵੇਗਾ। ਦਲੀਪ ਕੁਮਾਰ ਦਾ ਇਹ ਬੰਗਲਾ ਅੱਧੇ ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਦਾ ਨਿਰਮਾਣ ਖੇਤਰ 1.75 ਵਰਗ ਫੁੱਟ ਤੋਂ ਵੱਧ ਹੈ, ਜਿਸ ‘ਤੇ 11 ਮੰਜ਼ਿਲਾਂ ਬਣਾਈਆਂ ਜਾਣਗੀਆਂ।

ਰਿਪੋਰਟਾਂ ਅਨੁਸਾਰ 11 ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਉੱਘੇ ਅਦਾਕਾਰ ਦੀ ਯਾਦ ਵਿੱਚ ਇੱਕ ਅਜਾਇਬ ਘਰ ਵੀ ਬਣਾਇਆ ਜਾਵੇਗਾ ਜੋ ਕਿ ਦਲੀਪ ਕੁਮਾਰ ਹਾਊਸ ਦੇ ਅੱਧੇ ਏਕੜ ਵਿੱਚ ਫੈਲੇ ਆਲੀਸ਼ਾਨ ਬੰਗਲੇ ਨੂੰ ਢਾਹ ਕੇ ਉਸਾਰਨ ਦੀ ਤਜਵੀਜ਼ ਹੈ। ਦਸ ਦਈਏ ਕਿ ਮੁੰਬਈ ਦੇ ਪਾਲੀ ਹਿੱਲ ਸਥਿਤ ਦਿਲੀਪ ਕੁਮਾਰ ਦੀ ਜਾਇਦਾਦ ‘ਤੇ ਕਈ ਸਾਲਾਂ ਤੋਂ ਕੇਸ ਚੱਲ ਰਿਹਾ ਸੀ। ਦਲੀਪ ਕੁਮਾਰ ਦੇ ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਕਿਸੇ ਬਿਲਡਰ ਨੇ ਉਨ੍ਹਾਂ ਦੀ ਜਾਇਦਾਦ ‘ਤੇ ਕਬਜ਼ਾ ਕਰ ਲਿਆ ਹੈ ਅਤੇ ਜਾਅਲੀ ਦਸਤਾਵੇਜ਼ ਵੀ ਤਿਆਰ ਕੀਤੇ ਹਨ। ਪਰ ਕਈ ਸਾਲਾਂ ਤੱਕ ਕੇਸ ਚੱਲਣ ਤੋਂ ਬਾਅਦ 2017 ਵਿੱਚ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੂੰ ਜਾਇਦਾਦ ਵਾਪਿਸ ਮਿਲ ਗਈ ਸੀ।

ਦਲੀਪ ਕੁਮਾਰ ਦਾ ਪਰਿਵਾਰ ਹੁਣ ਪਾਲੀ ਹਿੱਲ ਦੀ ਜਾਇਦਾਦ ਨੂੰ ਇੱਕ ਆਲੀਸ਼ਾਨ ਪ੍ਰੋਜੈਕਟ ਵਿੱਚ ਬਦਲਣਾ ਚਾਹੁੰਦਾ ਹੈ। ਇਸ ਦੇ ਨਾਲ ਹੀ 11 ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਦਲੀਪ ਕੁਮਾਰ ਦੀ ਯਾਦ ‘ਚ ਮਿਊਜ਼ੀਅਮ ਬਣਾਉਣ ਲਈ ਦਲੀਪ ਕੁਮਾਰ ਦੇ ਪਰਿਵਾਰ ਤੋਂ ਮਨਜ਼ੂਰੀ ਲੈ ਲਈ ਗਈ ਹੈ। ਦਸਿਆ ਜਾ ਰਿਹਾ ਹੈ ਕਿ  ਇਸ ਪ੍ਰਾਜੈਕਟ ਦੇ ਬਣਨ ਤੋਂ ਬਾਅਦ ਕਰੀਬ 900 ਕਰੋੜ ਰੁਪਏ ਦੀ ਆਮਦਨ ਹੋਵੇਗੀ। ਦਿਲੀਪ ਕੁਮਾਰ ਨੇ ਇਹ ਬੰਗਲਾ ਸਾਲ 1953 ਵਿੱਚ ਇੱਕ ਵਿਅਕਤੀ ਤੋਂ 1.4 ਲੱਖ ਰੁਪਏ ਵਿੱਚ ਖਰੀਦਿਆ ਸੀ।  ਦੱਸ ਦੇਈਏ ਕਿ 98 ਸਾਲ ਸਾਲ ਦੀ ਉਮਰ ‘ਚ ਅਭਿਨੇਤਾ ਦਿਲੀਪ ਕੁਮਾਰ 7 ਜੁਲਾਈ 2021 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। 

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment