ਨਿਊਜ਼ ਡੈਸਕ: ਗੈਰੀ ਸੰਧੂ ਦੇ ਇੱਕ ਕਮੈਂਟ ਨੇ ਪੰਜਾਬ ਇੰਡਸਟਰੀ ‘ਚ ਅਜਿਹੀ ਹਲਚਲ ਮਚਾ ਦਿੱਤੀ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀ। ਜਿਸ ਤੋਂ ਬਾਅਦ ਹੁਣ ਗੈਰੀ ਨੂੰ ਸਭ ਦੇ ਮੁੜ-ਮੁੜ ਕੇ ਜਵਾਬ ਆ ਰਹੇ ਹਨ। ਪਹਿਲਾਂ ਪਰਮੀਸ਼ ਵਰਮਾ ਤੇ ਹੁਣ ਗਗਨ ਕੋਕਰੀ ਨੇ ਕਿਤੇ ਨਾ ਕਿਤੇ ਆਪਣੀਆਂ ਗੱਲਾਂ ਵਿੱਚ ਗੈਰੀ ਨੂੰ ਪਲਟਵਾਂ ਜਵਾਬ ਦਿੱਤਾ ਹੈ।
ਗਗਨ ਕੋਕਰੀ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦਿਆਂ ਲਿਖਿਆ, ‘ਗਾਉਣ ਵਾਲ਼ੇ ਨਹੀਂ ਇਹ ਤਾਂ ਪਹਿਲੇ ਦਿਨ ਤੋਂ ਕਹਿੰਦਾ ਹਾਂ ਸਾਰੇ ਆਪਣੇ ਤੋਂ ਬਹੁਤ ਵਧੀਆ ਗਾਉਂਦੇ ਨੇ ਤੇ ਸਭ ਦੀ ਆਪਣੀ ਕਿਸਮਤ। ਅਸੀਂ ਸ਼ੋਂਕੀ ਹਾਂ ਜ਼ਜ਼ਬਾਤੀ ਹਾਂ ਤੇ ਮਿਹਨਤ ਵਾਲੇ ਹਾਂ ਤੇ ਮਿਹਨਤ ਹਜੇ ਵੀ ਜਾਰੀ ਹੈ। ਜਿਵੇ ਹਰ ਮੁੰਡਾ ਆਪਣੇ ਮਾਂ ਪਿਓ ਨੂੰ ਖੁਸ਼ ਰੱਖਣ ਲਈ ਕਰਦਾ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਹਰ ਮਿਹਨਤ ਕਰਨ ਵਾਲ਼ੇ ਦਾ ਮੁੱਲ ਪਵੇ ਇਸ ਜਿੰਦਗੀ ‘ਚ।’
ਇਸ ਤੋਂ ਇਲਾਵਾ ਕੋਕਰੀ ਨੇ ਲਿਖਿਆ, ‘ਕਦੇ ਵੀ ਕਿਸੇ ਦੀ ਮਿਹਨਤ ਨੂੰ ਮਾੜਾ ਨਹੀਂ ਕਿਹਾ ਭਾਵੇ ਉਹ ਮਿਹਨਤ ਛੋਟੀ ਚੀਜ਼ ਲਈ ਹੋਵੇ ਜਾਂ ਵੱਡੀ ਲਈ, ਜਿੰਨੇ ਵੀ ਪ੍ਰਸ਼ੰਸਕ ਹਨ ਉਹ ਭਾਵੇਂ ਘੱਟ ਜਾ ਵੱਧ ਉਨ੍ਹਾਂ ਸਭ ਦੀ ਕਦਰ ਹੈ ਕਿਉਂਕਿ ਸ਼ਾਇਦ ਏਨੇ ਜੋਗੇ ਵੀ ਨੀ ਸੀ ਜਿੰਨਾ ਰੱਬ ਨੇ ਦੇ ਦਿੱਤਾ।’
ਗਗਨ ਕੋਕਰੀ ਨੇ ਭਾਵੇ ਨਾਮ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਗੈਰੀ ਸੰਧੂ ਵੱਲ ਹੀ ਹੈ। ਇਹ ਪੋਸਟ ਹੁਣ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ ਵੇਖਣਾ ਇਹ ਹੈ ਕਿ ਗੈਰੀ ਸੰਧੂ ਹੁਣ ਇਸ ‘ਤੇ ਕਿ ਰੀਐਕਸ਼ਨ ਦਿੰਦੇ ਹਨ।
View this post on Instagram
ਦੱਸ ਦਈਏ ਪਿਛਲੇ ਦਿਨੀਂ ਗੈਰੀ ਸੰਧੂ ਨੇ ਆਪਣੇ ਸੋਸ਼ਲ ਮੀਡਿਆ ਤੇ ਇਕ ਪੋਸਟ ਸਾਂਝੀ ਕੀਤੀ ਸੀ। ਜਿਸ ‘ਚ ਉਹ ਗਾਇਕੀ ਛੱਡਣ ਦੀ ਗੱਲ ਕਰਦੇ ਨਜ਼ਰ ਆ ਰਹੇ ਸਨ। ਇਸੇ ਦੇ ਵਿਚਾਲੇ ਇਕ ਪ੍ਰਸ਼ੰਸਕ ਵਲੋਂ ਗੈਰੀ ਸੰਧੂ ਦੀ ਪੋਸਟ ਤੇ ਕਮੈਂਟ ਕੀਤਾ ਗਿਆ ਕਿ “ਉਹ ਭਰਾ ਗਾਉਣਾ ਨਾ ਛੱਡੀ ,ਮਨ ਲਾ ਮੇਰੀ ਗੱਲ, ਜਿਵੇਂ ਦੀ ਵੀ ਆਵਾਜ਼ ਨਿੱਕਲਦੀ, ਅਸੀਂ ਸੁਣ ਲਿਆ ਕਰਨੇ ਤੇਰੇ ਗੀਤ।”
ਇਸ ਕਮੈਂਟ ਦਾ ਜਵਾਬ ਦਿੰਦੇ ਗੈਰੀ ਸੰਧੂ ਨੇ ਗਗਨ ਕੋਕਰੀ ,ਪਰਮੀਸ਼ ਵਰਮਾ ,ਹਰਮਨ ਚੀਮਾ ਤੇ ਨੀਟੂ ਸ਼ਟਰਾਂ ਵਾਲੇ ਨੂੰ ਟੈਗ ਕਰਕੇ ਲਿਖਿਆ ਕਿ, “ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਮੈਂ ਭਾਵੇ ਇਹ ਗੁੱਸਾ ਕਰ ਲੈਣ ,ਪਰ ਬਹੁਤ ਚਿਰ ਦੀ ਗੱਲ ਦਿਲ ਵਿੱਚ ਸੀ।”