Rakhi Sawant Election: ਰਾਖੀ ਸਾਵੰਤ ਲੜੇਗੀ ਚੋਣ, ਖੁਦ ਨੂੰ ਕਿਹਾ ‘ਸਮ੍ਰਿਤੀ ਇਰਾਨੀ ਪਾਰਟ 2’

Rajneet Kaur
2 Min Read

ਨਿਊਜ਼ ਡੈਸਕ: ਬਿੱਗ ਬੌਸ ਵਿੱਚ ਹਿੱਸਾ ਲੈਣ ਅਤੇ ਮਨੋਰੰਜਨ ਕਵੀਨ ਬਣਨ ਤੋਂ ਬਾਅਦ ਹੁਣ ਰਾਖੀ ਰਾਜਨੀਤੀ ‘ਚ ਵੀ ਆਉਣਾ ਚਾਹੁੰਦੀ ਹੈ।ਰਾਖੀ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਰਾਖੀ ਨੇ ਕਿਹਾ ਹੈ ਕਿ ਇਸ ਵਾਰ ਉਹ ਚੋਣ ਲੜੇਗੀ ਅਤੇ ਰਾਜਨੀਤੀ ‘ਚ ਐਂਟਰੀ ਕਰੇਗੀ। ਇੰਨਾ ਹੀ ਨਹੀਂ ਵੀਡੀਓ ‘ਚ ਰਾਖੀ ਨੇ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਦਾ ਧੰਨਵਾਦ ਕੀਤਾ ਹੈ ਅਤੇ ਸਾਬਕਾ ਟੀਵੀ ਅਦਾਕਾਰਾ ਮੰਤਰੀ ਸਮ੍ਰਿਤੀ ਇਰਾਨੀ ਬਾਰੇ ਵੀ ਕੁਝ ਗੱਲਾਂ ਕਹੀਆਂ ਹਨ।

ਰਾਖੀ ਸਾਵੰਤ ਕਹਿ ਰਹੀ ਹੈ ਕਿ ਉਹ ਰਾਜਨੀਤੀ ਵਿੱਚ ਆਉਣ ਲਈ ਤਿਆਰ ਹੈ ਅਤੇ ਇਸ ਵਾਰ ਉਹ 2022 ਵਿੱਚ ਚੋਣ ਲੜਨ ਜਾ ਰਹੀ ਹੈ। ਰਾਖੀ ਨੇ ਕਿਹਾ ਕਿ ਇਹ ਗੱਲ ਇਕ ‘ਗੁਪਤ’ ਸੀ ਅਤੇ ਮੋਦੀ ਜੀ ਅਤੇ ਅਮਿਤ ਸ਼ਾਹ ਇਸ ਦਾ ਖੁਲਾਸਾ ਕਰਨ ਵਾਲੇ ਸਨ ਪਰ ਹੁਣ ਉਨ੍ਹਾਂ ਨੇ ਖੁਦ ਇਹ ਗੱਲ ਸਾਰਿਆਂ ਨੂੰ ਦੱਸ ਦਿੱਤੀ ਹੈ।

ਦੱਸ ਦੇਈਏ ਕਿ ਰਾਖੀ ਦਾ ਇਹ ਵੀਡੀਓ ਉਸਨੇ ਜੇਮਾ ਮਾਲਿਨੀ ‘ਤੇ ਤੰਜ ਕੱਸਿਆ ਹੈ।  ਕੁਝ ਸਮਾਂ ਪਹਿਲਾਂ ਹੇਮਾ ਮਾਲਿਨੀ ਨੇ ਇੱਕ ਬਿਆਨ ਦਿੱਤਾ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਕੱਲ੍ਹ ਰਾਖੀ ਸਾਵੰਤ ਵੀ ਚੋਣ ਲੜੇਗੀ। ਇਸ ਮਾਮਲੇ ‘ਤੇ ਰਾਖੀ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਰਾਖੀ ਨੇ ਹੇਮਾ ਮਾਲਿਨੀ ਦਾ ਧੰਨਵਾਦ ਵੀ ਕੀਤਾ ਹੈ। ਵੀਡੀਓ ‘ਚ ਰਾਖੀ ਸਾਵੰਤ ਨੇ ਕਿਹਾ ਹੈ ਕਿ ਉਹ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਕਾਫੀ ਉਤਸ਼ਾਹਿਤ ਵੀ ਹੈ। ਰਾਖੀ ਸਾਵੰਤ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਚੋਣ ਵਿੱਚ ਚੰਗੀ ਤਰ੍ਹਾਂ ਲੜੇਗੀ ਅਤੇ ਖੁਦ ਨੂੰ ‘ਸਮ੍ਰਿਤੀ ਇਰਾਨੀ ਪਾਰਟ 2’ ਵੀ ਆਖ ਚੁੱਕੀ ਹੈ। ਰਾਖੀ ਨੇ ਵੀਡੀਓ ‘ਚ ਪ੍ਰਸ਼ੰਸਕਾਂ ਨੂੰ  ਪੂਰਾ ਸਹਿਯੋਗ ਅਤੇ ਸਮਰਥਨ ਦੇਣ ਲਈ ਕਿਹਾ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

 

Share this Article
Leave a comment