Home / ਮਨੋਰੰਜਨ / ਕੱਨੜ ਫਿਲਮਾਂ ਦੀ ਅਦਾਕਾਰਾ ਹੋਈ ਗ੍ਰਿਫਤਾਰ

ਕੱਨੜ ਫਿਲਮਾਂ ਦੀ ਅਦਾਕਾਰਾ ਹੋਈ ਗ੍ਰਿਫਤਾਰ

ਨਿਊਜ਼ ਡੈਸਕ :- ਕੱਨੜ ਫਿਲਮਾਂ ਦੀ ਅਦਾਕਾਰਾ ਸ਼ਨਾਇਆ ਕਾਟਵੇ ਨੂੰ ਹੁਬਲੀ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨਾਇਆ ’ਤੇ ਆਪਣੇ ਭਰਾ ਦਾ ਕਤਲ਼ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ਨਾਇਆ ਦੇ ਭਰਾ ਰਾਕੇਸ਼ ਕਾਟਵੇ ਦੀ ਲਾਸ਼ ਵੱਖ-ਵੱਖ ਸੜਕਾਂ ’ਤੇ ਟੁਕੜਿਆਂ ’ਚ ਬਰਾਮਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਰਾਕੇਸ਼ ਕਾਟਵੇ ਦਾ ਕੱਟਿਆ ਹੋਇਆ ਸਿਰ ਦੇਵਰਾਗੁਡੀਹਲ ਦੇ ਜੰਗਲ ਤੋਂ ਮਿਲਿਆ, ਜਦਕਿ ਸਰੀਰ ਦੇ ਬਾਕੀ ਟੁਕੜੇ ਹੁਬਲੀ ’ਚ ਵੱਖ-ਵੱਖ ਜਗ੍ਹਾ ਤੇ ਗਦਗ ਰੋਡ ਤੋਂ ਬਰਾਮਦ ਕੀਤੇ ਗਏ ਹਨ।

ਦੱਸ ਦਈਏ ਪੁਲਿਸ ਨੇ ਛਾਣਬੀਣ ’ਚ ਪਾਇਆ ਕਿ ਇਸ ਹੱਤਿਆ ’ਚ ਰਾਕੇਸ਼ ਦੀ ਭੈਣ ਭਾਵ ਕਨੱੜ ਅਦਾਕਾਰਾ ਸ਼ਨਾਇਆ ਕਾਟਵੇ ਦਾ ਵੀ ਹੱਥ ਹੈ। ਅਜਿਹਾ ਕਰਨ ਦਾ ਕਾਰਨ ਸ਼ਨਾਇਆ ਦਾ ਲਵ ਅਫੇਅਰ ਦੱਸਿਆ ਜਾ ਰਿਹਾ ਹੈ। ਸ਼ਨਾਇਆ ਤੇ ਨਿਆਜ਼ ਇਕ ਦੂਜੇ ਨਾਲ ਪਿਆਰ ਕਰਦੇ ਹਨ, ਪਰ ਸ਼ਨਾਇਆ ਦਾ ਭਰਾ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ਜਿਸ ਕਰਕੇ ਸ਼ਨਾਇਆ ਕਾਟਵੇ, ਨਿਆਜ਼ ਅਹਿਮਦ ਨੇ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਇਸਤੋਂ ਇਲਾਵਾ ਕੇਸ ਦੀ ਜਾਂਚ ਦੌਰਾਨ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੇ ਨਾਮ ਹਨ ਨਿਆਜ਼ ਅਹਿਮਦ ਕਾਟੀਗਰ, ਤੌਸੀਫ ਛੱਨਾਪੁਰ, ਅਲਤਾਫ ਮੁੱਲ੍ਹਾ ਤੇ ਅਮਨ ਗਿਰਾਨੀਵਾਲੇ।

Check Also

ਪੰਜਾਬੀ ਦੇ ਪ੍ਰਸਿੱਧ ਗੀਤਕਾਰ ਦੇਵ ਥਰੀਕਿਆਂ ਵਾਲਾ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਨਿਊਜ਼ ਡੈਸਕ: ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹਰਦੇਵ ਸਿੰਘ ਦਿਲਗੀਰ (ਦੇਵ ਥਰੀਕਿਆਂ ਵਾਲਾ) ਦਾ ਅੱਜ  ਦਿਲ …

Leave a Reply

Your email address will not be published. Required fields are marked *