ਪੰਜਾਬ ਦਾ ਅਜਿਹਾ ਸਕੂਲ ਜਿਸ ਨੂੰ ਮਿਲ ਕੇ ਚਲਾਉਂਦੇ ਨੇ ਸਾਰੇ ਸਿਆਸਤਦਾਨ, ਪ੍ਰਧਾਨ ਮੰਤਰੀ ਦੀਆਂ ਵੀ ਹੁੰਦੀਆਂ ਨੇ ਚੋਣਾਂ

TeamGlobalPunjab
2 Min Read

ਹੁਸ਼ਿਆਰਪੁਰ : ਸਕੂਲਾਂ ਅੰਦਰ ਹੁਸ਼ਿਆਰ ਬੱਚਿਆਂ ਨੂੰ ਕਲਾਸਾਂ ਦਾ ਮਾਨੀਟਰ ਜਾਂ ਮੋਹਰੀ ਵਿਦਿਆਰਥੀ ਐਲਾਨਿਆਂ ਜਾਂਣਾ ਤਾਂ ਆਮ ਗੱਲ ਹੈ ਤੇ ਹਰ ਸਕੂਲ ਅੰਦਰ ਲਗਭਗ      ਇਹ ਚੁਣਿਆਂ ਵੀ ਜਾਂਦਾ ਹੈ। ਪਰ ਇਸ ਦੇ ਨਾਲ ਹੀ ਪੰਜਾਬ ਦਾ ਇੱਕ ਸਕੂਲ ਅਜਿਹਾ ਵੀ ਹੈ ਜਿੱਥੇ ਮਿੰਨੀ ਪਾਰਲੀਮੈਂਟ ਚੁਣੀ ਜਾਂਦੀ ਹੈ। ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਤੇ ਇਹ ਸਕੂਲ ਹੈ ਪੰਜਾਬ ਦੇ ਹੁਸ਼ਿਆਰਪੁਰ ਜਿਲ੍ਹੇ ਅੰਦਰ ਪੈਂਦੇ ਪਿੰਡ ਢੱਡਾ ਫਤਿਹ ਸਿੰਘ ਦਾ ਜਿੱਥੇ ਨਾ ਕੇਵਲ ਸਿਆਸਤ ਵਾਂਗ ਵਿਭਾਗ ਬਣਾਏ ਗਏ ਹਨ ਬਲਕਿ ਉਨ੍ਹਾਂ ਦੇ ਮੰਤਰੀ ਵੀ ਚੁਣੇ ਗਏ ਹਨ ਤੇ ਇਨ੍ਹਾਂ ਦੇ ਮੰਤਰੀ ਕੋਈ ਸਿਆਸਤਦਾਨ ਨਹੀਂ ਬਲਕਿ ਖੁਦ ਬੱਚੇ ਹਨ ਅਤੇ ਇਨ੍ਹਾਂ ਵਿੱਚੋਂ ਹੀ ਇੱਕ ਪ੍ਰਧਾਨ ਮੰਤਰੀ ਵੀ ਚੁਣਿਆ ਗਿਆ ਹੈ।

 

ਦਰਅਸਲ ਇਸ ਸਕੂਲ ਵਿੱਚ ਸਿਹਤ, ਸਫਾਈ, ਟਰਾਂਸਪੋਰਟ ਆਦਿ ਮੰਤਰਾਲੇ ਬਣਾਏ ਗਏ ਹਨ ਤੇ ਅੱਗੋਂ ਇਨ੍ਹਾਂ ਦੇ ਮੰਤਰਾਲਿਆਂ ਦੇ ਮੰਤਰੀ ਚੁਣੇ ਗਏ ਹਨ ਜੋ ਸਕੂਲ ਦਾ ਪ੍ਰਬੰਧ ਚਲਾਉਂਦੇ ਹਨ। ਇਹ ਮਿੰਨੀ ਮੰਤਰੀ ਇੰਨੀ ਜ਼ੁਰਅਤ ਰੱਖਦੇ ਹਨ ਕਿ ਬੱਚਿਆਂ ਦੇ ਨਾਲ ਨਾਲ ਜੇਕਰ ਕੋਈ ਅਧਿਆਪਕ ਵੀ ਗਲਤੀ ਕਰਦਾ ਹੈ ਤਾਂ ਉਸ ਨੂੰ ਜ਼ੁਰਮਾਨਾਂ ਕਰਦੇ ਹਨ।

- Advertisement -

ਇੱਥੇ ਹੀ ਬੱਸ ਨਹੀਂ ਇਨ੍ਹਾਂ ਮੰਤਰੀਆਂ ਦੀ ਚੋਣ ਵੀ ਆਮ ਸਿਆਸਤਦਾਨਾਂ ਵਾਂਗ ਚੋਣਾਂ ਕਰਵਾ ਕੀਤੀ ਗਈ ਹੈ। ਇਹ ਚੋਣ ਜਿੱਤ ਕੇ 12 ਵੀਂ ਜਮਾਤ ਦਾ ਬਲਵਿੰਦਰ ਸਿੰਘ ਨਾਮਕ ਵਿਦਿਆਰਥੀ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਗਿਆ ਹੈ ਤੇ ਉਸ ਨੂੰ ਅੱਗੋਂ ਆਪਣੇ ਮੰਤਰੀਆਂ ਨੂੰ ਉਨ੍ਹਾਂ ਦੇ ਵਿਭਾਗਾਂ ਦੀ ਜਿੰਮੇਵਾਰੀ ਵੀ ਸੌਂਪ ਦਿੱਤੀ ਹੈ।

ਇਸ ਪ੍ਰਕਾਰ ਇਹ ਬੱਚੇ ਮਿਲ ਜੁਲ ਕੇ ਸਿਆਸਤ ਰਾਹੀਂ ਆਪਣੇ ਸਕੂਲ ਦੀ ਦੇਖ ਰੇਖ ਕਰਦੇ ਹਨ।

- Advertisement -

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਸ਼ਲਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਚਾਰਜ ਸੰਭਾਲਣ ਤੋਂ ਪਹਿਲਾਂ ਇਹ ਇੱਕ ਆਮ ਸਕੂਲ ਸੀ, ਪਰ ਪਿੰਡ ਵਾਸੀਆਂ ਅਤੇ ਕੁਝ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਇਸ ਸਕੂਲ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ। ਪ੍ਰਿੰਸੀਪਲ ਅਨੁਸਾਰ 14 ਅਗਸਤ ਨੂੰ ਇਸ ਸਕੂਲ ਨੂੰ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਜਿਲ੍ਹੇ ਦਾ ਪਹਿਲਾ ਸਮਾਰਟ ਸਕੂਲ ਐਲਾਨਿਆ ਗਿਆ ਹੈ।

Share this Article
Leave a comment