ਅਲਾਸਕਾ – ਅਲਾਸਕਾ ਦੇ ਪਬਲਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੇ ਐਂਕਰੇਜ ਸ਼ਹਿਰ ਤੋਂ ਪੂਰਬ ਵੱਲ 80 ਕਿਲੋਮੀਟਰ ਦੂਰ ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਇੱਕ ਹੈਲੀਕਾਪਟਰ ਦੇ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।
ਅਥਾਰਟੀ ਨੇ ਇੱਕ ਬਿਆਨ ‘ਚ ਕਿਹਾ, ‘ਲਗਭਗ 22.00 ਘੰਟੇ ਬੀਤੇ ਐਤਵਾਰ ਨੂੰ ਅਲਾਸਕਾ ਸਟੇਟ ਟਰੂਪਰਜ਼ ਨੂੰ ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਇੱਕ ਹੈਲੀਕਾਪਟਰ ਦੇ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ। ਬਚਾਅ ਦਲ ਕਰਮਚਾਰੀਆਂ ਨੇ ਹਾਦਸੇ ਵਾਲੀ ਜਗ੍ਹਾ ‘ਤੇ ਇੱਕ ਆਦਮੀ ਬਚਿਆ ਪਾਇਆ ਤੇ ਉਸ ਵਿਅਕਤੀ ਨੂੰ ਡਾਕਟਰੀ ਦੇਖਭਾਲ ਲਈ ਪਹੁੰਚਾਇਆ।
ਦੱਸ ਦੱਈਏ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।