ਵੈਸਟਜੈਟ ਨੇ ਅਗਲੇ ਕਈ ਮਹੀਨਿਆਂ ਲਈ ਟੋਰਾਂਟੋ ਅਤੇ ਮਾਂਟਰੀਅਲ ਦਰਮਿਆਨ ਉਡਾਣਾਂ ਕੀਤੀਆਂ ਮੁਅੱਤਲ

Rajneet Kaur
2 Min Read

ਨਿਊਜ਼ ਡੈਸਕ: ਵੈਸਟਜੈੱਟ ਅਗਲੇ ਕਈ ਮਹੀਨਿਆਂ ਲਈ ਟੋਰਾਂਟੋ ਅਤੇ ਮਾਂਟਰੀਅਲ ਵਿਚਕਾਰ ਉਡਾਣਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ  ਏਅਰਲਾਈਨ ਵਲੋਂ ਅਗਲੇ ਸਪਰਿੰਗ ਸੀਜ਼ਨ ‘ਚ ਇਸ ਰੂਟ ਨੂੰ ਮੁੜ ਬਹਾਲ ਕਰਨ ਦੀ ਯੋਜਨਾ ਹੈ। ਏਅਰਲਾਈਨ ਅਨੁਸਾਰ ਇਹ ਸੇਵਾ ਅਕਤੂਬਰ ਦੇ ਅੰਤ ਵਿੱਚ ਬੰਦ ਹੋਵੇਗੀ ਅਤੇ ਅਪ੍ਰੈਲ, 2024 ਵਿੱਚ ਮੁੜ ਸ਼ੁਰੂ ਹੋ ਜਾਵੇਗੀ।

ਇਕ ਰੀਪੋਰਟ ‘ਚ ਦਸਿਆ ਗਿਆ ਸੀ ਕਿ  ਵੈਸਟਜੈੱਟ ਨੇ ਟੋਰਾਂਟੋ ਤੋਂ ਮਾਂਟਰੀਅਲ, ਟੋਰਾਂਟੋ ਤੋਂ ਲਾਗਾਰਡੀਆ(LaGuardia) ਅਤੇ ਓਟਾਵਾ ਤੋਂ ਵਿਨੀਪੈਗ ਤੱਕ ਦੇ ਰੂਟਾਂ ਨੂੰ ਆਪਣੇ ਸਰਦੀਆਂ ਦੇ ਕਾਰਜਕ੍ਰਮ ਤੋਂ ਅਸਥਾਈ ਤੌਰ ‘ਤੇ ਹਟਾਉਣ ਦੀ ਯੋਜਨਾ ਬਣਾਈ ਹੈ,ਅਤੇ ਅਪ੍ਰੈਲ 2024 ‘ਚ ਮੁੜ ਬਹਾਲ ਕੀਤੀ ਜਾਵੇਗੀ। ਦਸਣਯੋਗ ਹੈ ਕਿ CUPE 4070 ਜੋ ਯੂਨੀਅਨ  4,000 ਕੈਬਿਨ ਕਰੂ ਦੀ ਨੁਮਾਇੰਦਗੀ ਕਰਦੀ ਹੈ, ਨੇ ਪੁਸ਼ਟੀ ਕੀਤੀ ਕਿ ਵੈਸਟਜੈੱਟ ਨੇ ਪੂਰਬੀ ਕੈਨੇਡਾ ਲਈ “ਮਹੱਤਵਪੂਰਣ” ਰੂਟ ਕੱਟ ਦਿੱਤੇ ਹਨ। 

ਏਅਰਲਾਈਨ ਦੇ ਅਨੁਸਾਰ ਰੂਟ ਨੂੰ ਮੁਅੱਤਲ ਕਰਨ ਦਾ ਫੈਸਲਾ ਸਰਦੀਆਂ ਵਿੱਚ ਪੂਰਬੀ ਕੈਨੇਡਾ ਵਿੱਚ ਆਪਣੀ ਮੌਜੂਦਗੀ ਨੂੰ ਵਧਾਉਣ, ਪੱਛਮੀ ਕੈਨੇਡਾ ਨਾਲ ਹੋਰ “ਨਾਨ-ਸਟਾਪ ਕਨੈਕਟੀਵਿਟੀ” ਜੋੜਨ ਅਤੇ ਕਿਫ਼ਾਇਤੀ ਉਡਾਣਾਂ ਉਪਲਬਧ ਕਰਵਾਉਣਾ ਹੈ।ਏਅਰ ਦਸ ਦਈਏ ਕਿ  ਕੈਨੇਡਾ ਨੇ ਵੀ ਹਾਲ ਹੀ ਵਿਚ ਕੈਲਗਰੀ ਤੋਂ 6 ਅਹਿਮ ਹਵਾਈ ਰੂਟਸ ਬੰਦ ਕਰਨ ਦਾ ਫ਼ੈਸਲਾ ਲਿਆ ਸੀ। ਪਾਇਲਟਾਂ ਦੀ ਘਾਟ ਕਾਰਨ ਏਅਰ ਕੈਨੇਡਾ ਨੂੰ ਕੈਲਗਰੀ ਤੋਂ ਓਟਾਵਾ, ਹੈਲੀਫ਼ੈਕਸ, ਲੌਸ ਏਂਜਲਸ, ਹੌਨੋਲੁਲੂ, ਕਾਨਕੂਨ ਅਤੇ ਫ਼੍ਰੈਂਕਫ਼ਰਟ ਦੀਆਂ ਸਿੱਧੀਆਂ ਉਡਾਣਾਂ ਬੰਦ ਕਰਨੀਆਂ ਪਈਆਂ ਸਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment