ਕੋਰੋਨਾਵਾਇਰਸ ਦਾ ਆਤੰਕ : ਚੀਨ ਵਿਚ ਫਸੇ ਪਾਕਿ ਵਿਦਿਆਰਥੀਆਂ ਨੇ ਆਪਣੀ ਸਰਕਾਰ ਨੂੰ ਪਾਈਆਂ ਲਾਹਨਤਾਂ, ਭਾਰਤ ਤੋਂ ਸਿੱਖਣ ਦੀ ਦਿੱਤੀ ਸਲਾਹ

TeamGlobalPunjab
1 Min Read

ਨਿਊਜ਼ ਡੈਸਕ: ਗੁਆਂਢੀ ਮੁਲਕ ਚੀਨ ਅੰਦਰ ਫੈਲੇ ਕੋਰੋਨਾਵਾਇਰਸ ਕਾਰਨ ਮਰਨ ਵਾਲਿਆ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਦੇ ਚਲਦਿਆਂ ਸਾਰੇ ਦੇਸ਼ਾਂ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਿਸ ਬੁਲਾਇਆ ਜਾ ਰਿਹਾ ਹੈ। ਇਸ ਦੇ ਚਲਦਿਆਂ ਸ਼ੋਸ਼ਲ ਮੀਡੀਆ ਤੇ ਇੱਕ ਅਜਿਹੀ ਵੀਡਿਉ ਵਾਇਰਲ ਹੋ ਰਹੀ ਹੈ ਜਿਸ ਵਿਚ ਪਾਕਿਸਤਾਨ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਦਰਅਸਲ ਇਸ ਵੀਡੀਉ ਵਿਚ ਇਕ ਬੱਸ ਚ ਕੁਝ ਵਿਅਕਤੀ ਬੈਠ ਰਹੇ ਹਨ ਅਤੇ ਪਿੱਛੋਂ ਅਵਾਜ ਆ ਰਹੀ ਹੈ ਕਿ ਇਹ ਬੱਸ ਭਰਤੀ ਵਿਦੇਸ਼ ਮੰਤਰਾਲਿਆ ਦੀ ਹੈ।

ਇੱਥੇ ਹੀ ਬਸ ਨਹੀਂ ਅਵਾਜ ਇਹ ਵੀ ਆ ਰਹੀ ਹੈ ਕਿ ਸਾਰੇ ਦੇਸ਼ਾ ਵੱਲੋਂ ਆਪਣੇ ਵਸਨੀਕਾਂ ਨੂੰ ਵਾਪਿਸ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਪਾਕਿਸਤਾਨੀ ਸਰਕਾਰ ਨੇ ਉਨ੍ਹਾਂ ਨੂੰ ਮਰਨ ਲਈ ਇੰਝ ਹੀ ਛੱਡ ਦਿੱਤਾ ਹੈ।

ਦਸ ਦੇਈਏ ਕਿ ਚੀਨ ਅੰਦਰ ਵਾਇਰਸ ਕਾਰਨ ਮਰਨ ਵਾਲਿਆ ਦੀ ਗਿਣਤੀ ਹੁਣ ਤੱਕ 360 ਹੋ ਗਈ ਹੈ ਅਤੇ ਇਹ ਲਗਾਤਾਰ ਵਧਦੀ ਜਾ ਰਹੀ ਹੈ।

Share this Article
Leave a comment