ਡੈਨੀਅਲ ਪਰਲ ਦੇ ਦੋਸ਼ੀਆਂ ਨੂੰ ਕੀਤਾ ਰਿਹਾਅ, ਅਮਰੀਕਾ ਨੇ ਜਤਾਈ ਨਾਰਾਜ਼ਗੀ

TeamGlobalPunjab
2 Min Read

ਵਰਲਡ ਡੈਸਕ:- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਡੈਨੀਅਲ ਪਰਲ ਦੇ 2002 ਦੇ ਅਗਵਾ ਤੇ ਕਤਲ ਕੇਸ ‘ਚ ਦੋਸ਼ੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਹੈ। ਪਾਕਿਸਤਾਨੀ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਅਮਰੀਕਾ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵ੍ਹਾਈਟ ਹਾਊਸ ਨੇ ਇਸ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਵਿਸ਼ਵ ‘ਚ ਅੱਤਵਾਦ ਨਾਲ ਜੂਝ ਰਹੇ ਲੋਕਾਂ ਦਾ ਅਪਮਾਨ ਹੈ।

 ਡੈਨੀਅਲ ਪਰਲ ਦਿ ਵਾਲ ਸਟ੍ਰੀਟ ਜਰਨਲ ਦੇ ਦੱਖਣੀ ਏਸ਼ੀਆ ਖੇਤਰ ਦਾ ਬਿਊਰੋ ਚੀਫ਼ ਸੀ ਤੇ ਉਹ 2002 ‘ਚ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਤੇ ਅੱਤਵਾਦੀ ਸੰਗਠਨ ਅਲ ਕਾਇਦਾ ਦਰਮਿਆਨ ਕਥਿਤ ਗਠਜੋੜ ‘ਤੇ ਕਹਾਣੀ ਕਰਨ ਦੇ ਸੁਰਾਗ ਦੀ ਭਾਲ ਕਰ ਰਿਹਾ ਸੀ ਜਦੋਂ ਉਸ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।

ਬੀਤੇ ਵੀਰਵਾਰ ਨੂੰ ਪਾਕਿਸਤਾਨ ਦੀ ਇਕ ਅਦਾਲਤ ਨੇ ਅਲ ਕਾਇਦਾ ਦੇ ਅੱਤਵਾਦੀ ਅਹਿਮਦ ਉਮਰ ਸਈਦ ਸ਼ੇਖ ਨੂੰ ਬਰੀ ਕਰਨ ਵਿਰੁੱਧ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ ਤੇ ਅਹਿਮਦ ਉਮਰ ਸਈਦ ਸ਼ੇਖ ਦੀ ਰਿਹਾਈ ਦੇ ਆਦੇਸ਼ ਦਿੱਤੇ। ਅਦਾਲਤ ਦੇ ਇਸ ਫੈਸਲੇ ਨੂੰ ਪੱਤਰਕਾਰ ਦੇ ਪਰਿਵਾਰ ਵੱਲੋਂ ਨਿਆਂ ਦਾ ਮਜ਼ਾਕ ਦੱਸਿਆ ਗਿਆ ਹੈ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਡੈਨੀਅਲ ਪਰਲ ਦੇ ਕਾਤਲ ਨੂੰ ਰਿਹਾ ਕਰਨ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ।

ਇਸਤੋਂ ਇਲਾਵਾ ਫਹਾਦ ਨਸੀਮ, ਸ਼ੇਖ ਆਦਿਲ ਤੇ ਸਲਮਾਨ ਸਾਕਿਬ ਨੂੰ ਡੈਨੀਅਲ ਪਰਲ ਨੂੰ ਅਗਵਾ ਕਰਨ ਤੇ ਕਤਲ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕੇਨ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਹਰ ਕਾਨੂੰਨੀ ਰਾਹ ਲੱਭਣਾ ਚਾਹੀਦਾ ਹੈ ਤਾਂ ਕਿ ਦੋਸ਼ੀ ਬਚ ਨਾ ਜਾਣ।

- Advertisement -

Share this Article
Leave a comment