ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਹੈਲੀਕਾਪਟਰ ਹਾਦਸੇ ‘ਚ 5 ਵਿਅਕਤੀਆਂ ਦੀ ਮੌਤ ਤੇ ਇੱਕ ਤੇ 1 ਜ਼ਖਮੀ

TeamGlobalPunjab
1 Min Read

ਅਲਾਸਕਾ ਅਲਾਸਕਾ ਦੇ ਪਬਲਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ ਅਮਰੀਕਾ ਦੇ ਐਂਕਰੇਜ ਸ਼ਹਿਰ ਤੋਂ ਪੂਰਬ ਵੱਲ 80 ਕਿਲੋਮੀਟਰ   ਦੂਰ ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਇੱਕ ਹੈਲੀਕਾਪਟਰ ਦੇ ਹਾਦਸੇ ‘ਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਇੱਕ ਯਾਤਰੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

 ਅਥਾਰਟੀ ਨੇ ਇੱਕ ਬਿਆਨ ‘ਚ ਕਿਹਾ, ‘ਲਗਭਗ 22.00 ਘੰਟੇ ਬੀਤੇ ਐਤਵਾਰ ਨੂੰ ਅਲਾਸਕਾ ਸਟੇਟ ਟਰੂਪਰਜ਼ ਨੂੰ ਨਾਈਕ ਗਲੇਸ਼ੀਅਰ ਦੇ ਖੇਤਰ ‘ਚ ਇੱਕ ਹੈਲੀਕਾਪਟਰ ਦੇ ਹਾਦਸੇ ਬਾਰੇ ਜਾਣਕਾਰੀ ਮਿਲੀ ਸੀ। ਬਚਾਅ ਦਲ ਕਰਮਚਾਰੀਆਂ ਨੇ ਹਾਦਸੇ ਵਾਲੀ ਜਗ੍ਹਾ ‘ਤੇ ਇੱਕ ਆਦਮੀ ਬਚਿਆ ਪਾਇਆ ਤੇ ਉਸ ਵਿਅਕਤੀ ਨੂੰ ਡਾਕਟਰੀ ਦੇਖਭਾਲ ਲਈ ਪਹੁੰਚਾਇਆ।

ਦੱਸ ਦੱਈਏ ਕਿ ਰਾਸ਼ਟਰੀ ਆਵਾਜਾਈ ਸੁਰੱਖਿਆ ਬੋਰਡ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।

Share this Article
Leave a comment