ਵਰਲਡ ਡੈਸਕ :- ਦੁਨੀਆ ‘ਚ ਜਿੱਥੇ ਕੋਰੋਨਾ ਸੰਕਰਮਿਤ ਲੋਕਾਂ ਦੀ ਗਿਣਤੀ 11.47 ਮਿਲੀਅਨ ਨੂੰ ਪਾਰ ਕਰ ਗਈ ਹੈ, ਉੱਥੇ ਮੌਤਾਂ ਦੀ ਗਿਣਤੀ ਵੀ 25.44 ਲੱਖ ਤੋਂ ਪਾਰ ਹੋ ਗਈ ਹੈ। ਇਸ ਦੌਰਾਨ, ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦੇ ਅਨੁਸਾਰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦਾ ਅਨੁਮਾਨ ਹੈ ਕਿ ਵਿਸ਼ਵਵਿਆਪੀ ਆਬਾਦੀ ਦੇ 10 ਪ੍ਰਤੀਸ਼ਤ ਤੋਂ ਵੀ ਘੱਟ ਲੋਕਾਂ ਚ ਕੋਰੋਨਾ ਵਾਇਰਸ ਐਂਟੀਬਾਡੀਜ਼ ਮੌਜ਼ੂਦ ਹਨ।
ਸਵਾਮੀਨਾਥਨ ਨੇ ਡਬਲਯੂਐਚਓ ਦੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਕਿਹਾ, ਬੇਸ਼ਕ ਕੁਝ ਥਾਵਾਂ’ ਤੇ, ਖਾਸ ਕਰਕੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਬਸਤੀਆਂ ‘ਚ, ਜਿਥੇ 50-60 ਪ੍ਰਤੀਸ਼ਤ ਆਬਾਦੀ ਵਾਇਰਸ ਦਾ ਸਾਹਮਣਾ ਕਰਦੀ ਹੈ, ਐਂਟੀਬਾਡੀਜ਼ ਬਣ ਗਏ ਹਨ। ਸਵਾਮੀਨਾਥਨ ਨੇ ਕਿਹਾ ਵੱਡੇ ਪੈਮਾਨੇ ਤੇ ਰੱਖਿਆ ਹਾਸਿਲ ਕਰਨ ਲਈ ਇਕੋ ਇਕ ਤਰੀਕਾ ਟੀਕਾਕਰਨ ਹੈ। ਸਵਾਮੀਨਾਥਨ ਨੇ ਕਿਹਾ ਕਿ ਹਲਕੇ ਰੋਗ ਤੇ ਗੈਰ-ਲੱਛਣ ਵਾਲੇ ਕੋਰੋਨਾ ਵਾਇਰਸ ਸੰਕਰਮਿਤ ਦੇ ਸੰਬੰਧ ‘ਚ ਟੀਕਿਆਂ ਦੀ ਪ੍ਰਭਾਵਸ਼ੀਲਤਾ ਦਾ ਅਜੇ ਵੀ ਅਧਿਐਨ ਕੀਤਾ ਜਾ ਰਿਹਾ ਹੈ।